ਨਵੇਂ ਸਾਲ ਦੇ ਮੌਕੇ ਅੱਜ ਗੁਜਰਾਤ ਦੇ ਕੱਛ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਮੁਤਾਬਕ, ਇਹ ਭੁਚਾਲ ਅੱਜ ਸਵੇਰੇ 10.24 ਵਜੇ ਆਇਆ, ਜਿਸ ਦਾ ਕੇਂਦਰ ਭਚਾਊ ਤੋਂ 23 ਕਿਲੋਮੀਟਰ ਉੱਤਰ-ਉੱਤਰ-ਪੂਰਬ (ਐੱਨ.ਐੱਨ.ਈ.) ‘ਚ ਸਥਿਤ ਸੀ। ਭੁਚਾਲ ਦੇ ਝਟਕਿਆਂ ਤੋਂ ਬਾਅਦ ਲੋਕਾਂ ‘ਚ ਸਹਿਮ ਦਾ ਮਾਹੌਲ ਬਣ ਗਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ, ਖੇਤਰ ਵਿਚ 3 ਦੀ ਤੀਬਰਤਾ ਤੋਂ ਵੱਧ ਚਾਰ ਭੂਚਾਲ ਦੀਆਂ ਗਤੀਵਿਧੀਆਂ ਦਰਜ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚ ਤਿੰਨ ਦਿਨ ਪਹਿਲਾਂ 3.2 ਤੀਬਰਤਾ ਦਾ ਭੂਚਾਲ ਵੀ ਸ਼ਾਮਲ ਸੀ, ਜਿਸ ਦਾ ਕੇਂਦਰ ਵੀ ਭਚਾਊ ਦੇ ਨੇੜੇ ਸੀ।