ਨਵੀਂ ਦਿੱਲੀ, 01 ਜਨਵਰੀ (ਹਿੰ.ਸ.)। ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਦੇਸ਼ ਵਾਸੀਆਂ ਨੂੰ ਨਵੇਂ ਸਾਲ 2025 ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਰਾਸ਼ਟਰਪਤੀ ਨੇ ਐਕਸ ‘ਤੇ ਲਿਖਿਆ, ”ਸਭ ਨੂੰ ਨਵੇਂ ਸਾਲ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਸਾਲ 2025 ਸਾਰਿਆਂ ਲਈ ਖੁਸ਼ੀਆਂ, ਸਦਭਾਵਨਾ ਅਤੇ ਖੁਸ਼ਹਾਲੀ ਲੈ ਕੇ ਆਵੇ। ਇਸ ਮੌਕੇ ’ਤੇ ਆਓ ਅਸੀਂ ਭਾਰਤ ਅਤੇ ਵਿਸ਼ਵ ਲਈ ਇੱਕ ਉੱਜਵਲ, ਵਧੇਰੇ ਸੰਮਲਿਤ ਅਤੇ ਟਿਕਾਊ ਭਵਿੱਖ ਬਣਾਉਣ ਲਈ ਮਿਲ ਕੇ ਕੰਮ ਕਰਨ ਦੀ ਆਪਣੀ ਵਚਨਬੱਧਤਾ ’ਚ ਨਵੀਨਤਾ ਲਿਆਈਏ।”
ਉਪ ਰਾਸ਼ਟਰਪਤੀ ਧਨਖੜ ਨੇ ਆਪਣੇ ਸ਼ੁਭਕਾਮਨਾ ਸੰਦੇਸ਼ ’ਚ ਕਿਹਾ ਕਿ 2025 ਵਿੱਚ ਪ੍ਰਵੇਸ਼ ਕਰਦੇ ਹੋਏ ਸਾਰੇ ਨਾਗਰਿਕਾਂ ਨੂੰ ਹਾਰਦਿਕ ਵਧਾਈ। ਇਹ ਸਾਡੇ ਗਣਤੰਤਰ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੋੜ ਹੈ। ਇਹ ਸਾਲ ਸਾਡੇ ਸੰਵਿਧਾਨ ਦੀ ਸਦੀ ਦੀ ਆਖਰੀ ਤਿਮਾਹੀ ਵਿੱਚ ਪ੍ਰਵੇਸ਼ ਦਾ ਪ੍ਰਤੀਕ ਹੈ। 2047 ਵਿੱਚ ਵਿਕਸਤ ਭਾਰਤ ਵੱਲ ਵਧਦੇ ਹੋਏ, ਸਾਡੇ ਸੰਵਿਧਾਨ ਨਿਰਮਾਤਾਵਾਂ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਆਪਣੇ ਆਪ ਨੂੰ ਮੁੜ ਸਮਰਪਿਤ ਕਰਨ ਦਾ ਸਮਾਂ ਹੈ। ਆਓ ਅਸੀਂ ਦ੍ਰਿੜ ਸੰਕਲਪ ਨਾਲ ਅੱਗੇ ਵਧੀਏ, ਰਾਸ਼ਟਰ ਨੂੰ ਸਰਵਉੱਚ ਰੱਖਣ ਦੇ ਸੰਕਲਪ ਨਾਲ ਲੋਕਤਾਂਤਰਿਕ ਕਦਰਾਂ-ਕੀਮਤਾਂ ਦਾ ਪਾਲਣ ਕਰੀਏ। ਸਾਰਿਆਂ ਨੂੰ ਇੱਕ ਸੁਖਦ ਅਤੇ ਉਦੇਸ਼ਪੂਰਨ ਨਵੇਂ ਸਾਲ 2025 ਦੀਆਂ ਸ਼ੁਭਕਾਮਨਾਵਾਂ।
ਪ੍ਰਧਾਨ ਮੰਤਰੀ ਨੇ ਐਕਸ ‘ਤੇ ਲਿਖਿਆ, “2025 ਦੀਆਂ ਸ਼ੁੱਭਕਾਮਨਾਵਾਂ। ਇਹ ਸਾਲ ਸਾਰਿਆਂ ਲਈ ਨਵੇਂ ਮੌਕੇ, ਸਫਲਤਾ ਅਤੇ ਅਨੰਤ ਖੁਸ਼ੀਆਂ ਲੈ ਕੇ ਆਵੇ। ਸਾਰਿਆਂ ਨੂੰ ਸ਼ਾਨਦਾਰ ਸਿਹਤ ਅਤੇ ਖੁਸ਼ਹਾਲੀ ਦਾ ਆਸ਼ੀਰਵਾਦ ਮਿਲੇ।”
ਹਿੰਦੂਸਥਾਨ ਸਮਾਚਾਰ