ਨਵਾਂ ਸਾਲ 2025 ਆਪਣੇ ਨਾਲ ਕਈ ਬਦਲਾਅ ਲੈ ਕੇ ਆਇਆ ਹੈ। ਇਹ ਬਦਲਾਅ ਤੁਹਾਡੇ ਜੀਵਨ ਅਤੇ ਜੇਬ ‘ਤੇ ਅਸਰ ਪਾਉਣਗੇ। ਮਾਰੂਤੀ ਸੁਜ਼ੂਕੀ, ਹੁੰਡਈ, ਟਾਟਾ ਮੋਟਰਜ਼, ਕੀਆ ਇੰਡੀਆ, ਜੇਐਸਡਬਲਯੂ ਐਮਜੀ ਮੋਟਰ ਇੰਡੀਆ ਦੀਆਂ ਕਾਰਾਂ ਮਹਿੰਗੀਆਂ ਹੋ ਗਈਆਂ ਹਨ। ਇਸ ਦੇ ਨਾਲ ਹੀ 19 ਕਿਲੋ ਦਾ ਕਮਰਸ਼ੀਅਲ ਗੈਸ ਸਿਲੰਡਰ 16 ਰੁਪਏ ਸਸਤਾ ਹੋ ਗਿਆ ਹੈ। ਹਾਲਾਂਕਿ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਨਵੀਆਂ ਦਰਾਂ ਲਾਗੂ ਹੋ ਗਈਆਂ ਹਨ।
ਜਨਤਕ ਖੇਤਰ ਦੀਆਂ ਤੇਲ ਅਤੇ ਗੈਸ ਮਾਰਕੀਟਿੰਗ ਕੰਪਨੀਆਂ ਨੇ ਬੁੱਧਵਾਰ ਨੂੰ 19 ਕਿਲੋ ਦੇ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿੱਚ 16 ਰੁਪਏ ਤੱਕ ਦੀ ਕਟੌਤੀ ਕੀਤੀ ਹੈ। ਰਾਜਧਾਨੀ ਦਿੱਲੀ ‘ਚ ਇਸ ਦੀ ਕੀਮਤ 14.50 ਰੁਪਏ ਘੱਟ ਕੇ 1804 ਰੁਪਏ ਹੋ ਗਈ ਹੈ, ਜੋ ਪਹਿਲਾਂ 1818.50 ਰੁਪਏ ‘ਚ ਮਿਲਦੀ ਸੀ। ਇਸ ਦੇ ਨਾਲ ਹੀ ਕੋਲਕਾਤਾ ‘ਚ ਇਸ ਦੀ ਕੀਮਤ 16 ਰੁਪਏ ਘਟ ਕੇ 1911 ਰੁਪਏ ਹੋ ਗਈ ਹੈ, ਜੋ ਪਹਿਲਾਂ 1927 ‘ਚ ਮਿਲਦੀ ਸੀ। ਮੁੰਬਈ ‘ਚ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 15 ਰੁਪਏ ਘੱਟ ਕੇ 1756 ਰੁਪਏ ਹੋ ਗਈ ਹੈ, ਜਦਕਿ ਚੇਨਈ ‘ਚ ਇਹ ਸਿਲੰਡਰ 1966 ਰੁਪਏ ‘ਚ ਮਿਲ ਰਿਹਾ ਹੈ।
ਧਿਆਨਯੋਗ ਹੈ ਕਿ ਤੇਲ ਅਤੇ ਗੈਸ ਮਾਰਕੀਟਿੰਗ ਕੰਪਨੀਆਂ ਨੇ 14.2 ਕਿਲੋਗ੍ਰਾਮ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਇਹ ਰਾਜਧਾਨੀ ਦਿੱਲੀ ਵਿੱਚ 803 ਰੁਪਏ ਅਤੇ ਮੁੰਬਈ ਵਿੱਚ 802.50 ਰੁਪਏ ਵਿੱਚ ਉਪਲਬਧ ਹੈ।