ਚੰਡੀਗੜ੍ਹ, 30 ਦਸੰਬਰ (ਹਿੰ. ਸ.)। ਅਨੰਤ ਭੂਸ਼ਿਤ ਵੈਸ਼ਨਵ ਕੁਲਭੂਸ਼ਨ ਸ਼੍ਰੀ ਸ਼੍ਰੀ ਸ਼੍ਰੀ 1008 ਮਹੰਤ ਨਿਤਯ ਗੋਪਾਲ ਦਾਸ ਜੀ ਵੱਲੋਂ ਮਹਾਰਾਜ ਪੀਠਾਧੀਸ਼ਵਰ ਮਨੀਰਾਮ ਦਾਸ ਛੋਟੀ ਛਾਉਣੀ, ਜੋ ਕਿ ਪ੍ਰਧਾਨ ਨੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟ੍ਰਸਟ ਅਤੇ ਸ਼੍ਰੀ ਕ੍ਰਿਸ਼ਨ ਜਨਮ ਭੂਮੀ ਨਿਆਸ ਮਥੁਰਾ ਦੇ, ਦੀ ਸਰਪ੍ਰਸਤੀ ਹੇਠ ਬਾਬਾ ਹਰਜੀਤ ਸਿੰਘ ਰਸੂਲਪੁਰ ਨੂੰ ਰਾਸ਼ਟਰੀ ਸੰਤ ਦੀ ਉਪਾਧੀ ਅਤੇ ਵੈਸ਼ਨਵ ਪਦਮ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਵਰਨਣਯੋਗ ਹੈ ਕਿ ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਉਸ ਨਿਹੰਗ ਬਾਬਾ ਫਕੀਰ ਸਿੰਘ ਦੇ ਪਰਿਵਾਰ ਦੇ ਅੱਠਵੇਂ ਵੰਸ਼ਜ ਹਨ ਜਿਨ੍ਹਾਂ ਨੇ ਨਵੰਬਰ 1858 ਵਿਚ 25 ਨਿਹੰਗ ਸਿੰਘਾਂ (ਸਿੱਖਾਂ) ਨਾਲ ਮਿਲ ਕੇ ਬਾਬਰੀ ਮਸਜਿਦ ਦੇ ਢਾਂਚੇ ‘ਤੇ ਕਬਜ਼ਾ ਕਰਕੇ ਉਸ ਵਿਚ ਹਵਨ ਵੀ ਕੀਤਾ ਸੀ। ਦੀਵਾਰਾਂ ‘ਤੇ ਰਾਮ ਰਾਮ ਲਿੱਖਿਆ ਅਤੇ ਭਗਵਾ ਝੰਡਾ ਲਹਿਰਾਇਆ ਸੀ । ਇਸ ਤੋਂ ਬਾਅਦ ਬਾਬਰੀ ਮਸਜਿਦ ਦੇ ਮੁਆਜ਼ਿਮ (ਮਸਜਿਦ ਅਧਿਕਾਰੀ) ਦੀ ਸ਼ਿਕਾਇਤ ‘ਤੇ ਅਵਧ ਦੇ ਥਾਣੇਦਾਰ ਵੱਲੋਂ 30 ਨਵੰਬਰ 1858 ਨੂੰ 25 ਨਿਹੰਗ ਸਿੰਘਾਂ (ਸਿੱਖਾਂ) ਵਿਰੁੱਧ ਐਫ.ਆਈ.ਆਰ. ਦਰਜ ਕੀਤੀ । ਇਹ ਇੱਕ ਵੱਡੀ ਅਤੇ ਮਹੱਤਵਪੂਰਨ ਇਤਿਹਾਸਕ ਘਟਨਾ ਹੈ ਪਰ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ ਜਦੋਂ ਸੁਪਰੀਮ ਕੋਰਟ ਇਸ ਐਫ.ਆਈ.ਆਰ. ਨੂੰ ਮਹੱਤਵਪੂਰਨ ਸਬੂਤ ਵਜੋਂ ਲੈਂਦੀ ਹੈ ਜਿਸ ਦੇ ਆਧਾਰ ‘ਤੇ ਉਹ 9 ਨਵੰਬਰ 2019 ਨੂੰ ਹਿੰਦੂਆਂ ਦੇ ਹੱਕ ਵਿੱਚ ਆਪਣਾ ਫੈਸਲਾ ਦਿੰਦੀ ਹੈ।ਬਾਬਾ ਹਰਜੀਤ ਸਿੰਘ ਰਸੂਲਪੁਰ ਨੇ 22 ਜਨਵਰੀ 2024 ਨੂੰ ਸ਼੍ਰੀ ਰਾਮ ਮੰਦਿਰ ਦੀ ਪ੍ਰਾਨ-ਪ੍ਰਤਿਸ਼ਠਾ ਸਮੇਂ ਆਪਣੇ ਨਿਹੰਗ ਸਿੰਘਾਂ ਸਮੇਤ ਅਯੁੱਧਿਆ ਵਿਖੇ ਲੰਗਰ ਲਗਾਇਆ ਅਤੇ ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਦੀ ਸੇਵਾ ਕੀਤੀ। ਇਸ ਮੌਕੇ ਬਾਬਾ ਹਰਜੀਤ ਸਿੰਘ ਰਸੂਲਪੁਰ ਵਾਲਿਆਂ ਨੇ ਇਸ ਸਨਮਾਨ ਲਈ ਸ਼੍ਰੀ 1008 ਮਹੰਤ ਨਿਤਿਆ ਗੋਪਾਲ ਦਾਸ ਜੀ ਅਤੇ ਮਹਾਰਾਜ ਪੀਠਾਧੀਸ਼ਵਰ ਸ਼੍ਰੀ ਮਨੀਰਾਮ ਦਾਸ ਛੋਟੀ ਛਾਉਣੀ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਹਿੰਦੂਸਥਾਨ ਸਮਾਚਾਰ