Raipur News: ਛੱਤੀਸਗੜ੍ਹ ਦੇ ਸੁਕਮਾ ਜ਼ਿਲੇ ‘ਚ ਸਾਬਕਾ ਆਬਕਾਰੀ ਮੰਤਰੀ ਕਵਾਸੀ ਲਖਮਾ ਦੇ ਰਾਏਪੁਰ ਅਤੇ ਉਨ੍ਹਾਂ ਦੇ ਬੇਟੇ ਹਰੀਸ਼ ਕਵਾਸੀ ਦੇ ਸੁਕਮਾ ਸਥਿਤ ਘਰ ‘ਤੇ
ਈਡੀ ਨੇ ਸ਼ਨੀਵਾਰ ਸਵੇਰੇ ਛਾਪੇਮਾਰੀ ਕੀਤੀ ਹੈ। ਇਸ ਤੋਂ ਇਲਾਵਾ ਸੁਕਮਾ ‘ਚ ਨਗਰ ਪਾਲਿਕਾ ਪ੍ਰਧਾਨ ਰਾਜੂ ਸਾਹੂ ਦੇ ਘਰ ‘ਤੇ ਵੀ ਛਾਪੇਮਾਰੀ ਕੀਤੀ ਗਈ ਹੈ। ਈਡੀ ਦੀ ਟੀਮ ਦੋ ਗੱਡੀਆਂ ਵਿੱਚ ਨਗਰ ਕੌਂਸਲ ਪਾਲਿਕਾ ਪ੍ਰਧਾਨ ਰਾਜੂ ਸਾਹੂ ਦੇ ਘਰ ਅਤੇ ਕਾਂਗਰਸੀ ਆਗੂਆਂ ਦੇ ਘਰ ਪਹੁੰਚੀ। 8 ਦੇ ਕਰੀਬ ਈਡੀ ਦੇ ਮੈਂਬਰ ਦੱਸੇ ਜਾ ਰਹੇ ਹਨ।
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਅੱਜ ਸਵੇਰੇ ਧਰਮਪੁਰਾ, ਰਾਏਪੁਰ ਵਿੱਚ ਪਿਛਲੀ ਭੁਪੇਸ਼ ਸਰਕਾਰ ਵਿੱਚ ਆਬਕਾਰੀ ਮੰਤਰੀ ਰਹਿ ਚੁੱਕੇ ਕਵਾਸੀ ਲਖਮਾ ਦੇ ਘਰ ਛਾਪਾ ਮਾਰਿਆ। ਇਸ ਕਾਰਵਾਈ ਦੌਰਾਨ ਵੱਡੀ ਗਿਣਤੀ ‘ਚ ਸੁਰੱਖਿਆ ਬਲਾਂ ਦੇ ਜਵਾਨ ਮੌਜੂਦ ਹਨ। ਸੀਆਰਪੀਐਫ ਦੇ ਜਵਾਨਾਂ ਨੇ ਘਰ ਨੂੰ ਘੇਰ ਲਿਆ ਹੈ।
ਹਿੰਦੂਸਥਾਨ ਸਮਾਚਾਰ