Malda News: ਜ਼ਿਲੇ ਦੇ ਮਾਲਤੀਪੁਰ ਇਲਾਕੇ ‘ਚ ਸ਼ੁੱਕਰਵਾਰ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਔਰਤ ਦੀ ਅੱਧ ਸੜੀ ਹੋਈ ਲਾਸ਼ ਮਿਲੀ। ਸਥਾਨਕ ਸੂਤਰਾਂ ਮੁਤਾਬਕ ਔਰਤ ਦਾ ਇਕ ਹਿੱਸਾ ਪੂਰੀ ਤਰ੍ਹਾਂ ਸੜਿਆ ਹੋਇਆ ਸੀ। ਸ਼ੁਰੂਆਤੀ ਅੰਦਾਜ਼ਾ ਇਹ ਹੈ ਕਿ ਔਰਤ ਨਾਲ ਜਬਰ ਜ਼ਨਾਹ ਕੀਤਾ ਗਿਆ ਅਤੇ ਫਿਰ ਅੱਗ ਲਗਾ ਦਿੱਤੀ ਗਈ ਹੈ। ਲਾਸ਼ ਦੇ ਕੋਲ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਅਤੇ ਜੁੱਤੀ ਪਈ ਸੀ। ਇੱਥੋਂ ਤੱਕ ਕਿ ਔਰਤ ਅੱਧੀ ਨਗਨ ਹਾਲਤ ਵਿੱਚ ਸੀ। ਹਾਲਾਂਕਿ ਔਰਤ ਦੀ ਪਛਾਣ ਨਹੀਂ ਹੋ ਸਕੀ ਹੈ।
ਉੱਥੇ ਹੀ ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਉਕਤ ਔਰਤ ਇਲਾਕੇ ਦੀ ਵਸਨੀਕ ਨਹੀਂ ਹੈ। ਇਸਨੂੰ ਬਾਹਰੋਂ ਲਿਆ ਕੇ ਸਾੜ ਦਿੱਤਾ ਗਿਆ ਹੈ। ਦੂਜੇ ਪਾਸੇ ਥਾਣਾ ਚੰਚਲ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਔਰਤ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਪੁਲਿਸ ਇਲਾਕੇ ਦੇ ਸਾਰੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਇਸ ਵਹਿਸ਼ੀਆਨਾ ਘਟਨਾ ਵਿੱਚ ਕੌਣ-ਕੌਣ ਸ਼ਾਮਲ ਹੈ, ਇਸ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਘਟਨਾ ਵਾਲੀ ਥਾਂ ‘ਤੇ ਬੈਰੀਕੇਡਿੰਗ ਕੀਤੀ ਗਈ ਹੈ। ਫੋਰੈਂਸਿਕ ਟੀਮ ਵੀ ਇਲਾਕੇ ਵਿੱਚ ਪਹੁੰਚੀ। ਉਧਰ, ਇਸ ਸਾਰੀ ਘਟਨਾ ਨੂੰ ਲੈ ਕੇ ਮਾਲਤੀਪੁਰ ਅੰਬ ਬਾਗਾਨ ਇਲਾਕੇ ਦੇ ਵਸਨੀਕ ਦਹਿਸ਼ਤ ਵਿਚ ਹਨ।
ਹਿੰਦੂਸਥਾਨ ਸਮਾਚਾਰ