Naxalites Attack: ਨਕਸਲ ਪ੍ਰਭਾਵਿਤ ਖੇਤਰ ਸੁਕਮਾ ਵਿੱਚ ਬੀਤੀ ਦੇਰ ਰਾਤ ਪੁਲਿਸ ਕੈਂਪ ਉੱਤੇ ਨਕਸਲੀਆਂ ਵੱਲੋਂ ਕੀਤੀ ਗੋਲੀਬਾਰੀ ਵਿੱਚ ਸੀਆਰਪੀਐਫ ਕੋਬਰਾ ਬਟਾਲੀਅਨ ਦੇ ਦੋ ਕਮਾਂਡੋ ਜ਼ਖ਼ਮੀ ਹੋ ਗਏ ਹਨ। ਦੋਵਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਹੈ। ਸੀਆਰਪੀਐਫ ਦੀ 241ਵੀਂ ਬਟਾਲੀਅਨ ਨੇ ਗੋਮਗੁੜਾ ਦੇ ਨੇੜੇ ਚਿੰਤਲਨਾਰ ਥਾਣਾ ਖੇਤਰ ਵਿੱਚ ਇਸ ਫਾਰਵਰਡ ਓਪਰੇਟਿੰਗ ਬੇਸ ਦੀ ਸਥਾਪਨਾ ਕੀਤੀ ਸੀ, ਜਿੱਥੇ ਨਕਸਲੀਆਂ ਨੇ ਹਮਲਾ ਕਰ ਦਿੱਤਾ।
ਪੁਲਿਸ ਅਧਿਕਾਰੀਆਂ ਮੁਤਾਬਕ ਨਕਸਲੀਆਂ ਵੱਲੋਂ ਗੋਲੀਬਾਰੀ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਹਾਲ ਹੀ ਵਿੱਚ ਸੁਰੱਖਿਆ ਬਲਾਂ ਨੇ ਗੋਮਗੁੜਾ ਪਿੰਡ ਵਿੱਚ ਕੈਂਪ ਸਥਾਪਿਤ ਕੀਤਾ ਹੈ। ਦਰਅਸਲ, ਨਕਸਲੀਆਂ ਨੂੰ ਪਿੱਛੇ ਧੱਕਣ ਲਈ ਸਭ ਤੋਂ ਵੱਧ ਨਕਸਲ ਪ੍ਰਭਾਵਿਤ ਇਲਾਕਿਆਂ ਵਿੱਚ ਸੀਆਰਪੀਐਫ ਕੈਂਪ ਸਥਾਪਤ ਕੀਤੇ ਜਾ ਰਹੇ ਹਨ। ਉੱਥੇ ਹੀ ਕੁਝ ਦਿਨ ਪਹਿਲਾਂ ਜਵਾਨਾਂ ਵੱਲੋਂ ਨਕਸਲੀਆਂ ਦੀ ਸ਼ਹੀਦੀ ਯਾਦਗਾਰ ਨੂੰ ਢਾਹ ਦਿੱਤਾ ਗਿਆ ਸੀ।
ਹਿੰਦੂਸਥਾਨ ਸਮਾਚਾਰ