Mumbai News: ਮੁੰਬਈ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਅੱਗ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਇਸ ਦੌਰਾਨ ਮੰਗਲਵਾਰ ਸਵੇਰੇ ਬਾਂਦਰਾ ਵੈਸਟ ਦੇ ਫਾਰਚਿਊਨ ਐਨਕਲੇਵ ਸਥਿਤ ਰਿਹਾਇਸ਼ੀ ਇਮਾਰਤ ਦੀ ਸੱਤਵੀਂ ਮੰਜ਼ਿਲ ‘ਤੇ ਭਿਆਨਕ ਅੱਗ ਲੱਗ ਗਈ। ਇਸ ਇਮਾਰਤ ਦੀ ਗਿਆਰਵੀਂ ਮੰਜ਼ਿਲ ‘ਤੇ ਮਸ਼ਹੂਰ ਬਾਲੀਵੁੱਡ ਪਲੇਬੈਕ ਸਿੰਗਰ ਸ਼ਾਨ ਦਾ ਘਰ ਹੈ। ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਅੱਗ ਦੇ ਸਮੇਂ ਸ਼ਾਨ ਘਰ ਵਿੱਚ ਸੀ ਜਾਂ ਨਹੀਂ।ਇਸ ਅੱਗ ਤੋਂ ਬਾਅਦ ਇਮਾਰਤ ‘ਚ ਮੌਜੂਦ 80 ਸਾਲਾ ਬਜ਼ੁਰਗ ਔਰਤ ਨੂੰ ਸਾਹ ਲੈਣ ‘ਚ ਤਕਲੀਫ ਹੋਣ ਕਾਰਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਇਸ ਔਰਤ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਹਸਪਤਾਲ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਆਈ.ਸੀ.ਯੂ. ’ਚ ਹੈ। ਰਾਤ 1.45 ਵਜੇ ਫਾਇਰ ਵਿਭਾਗ ਨੂੰ ਫਾਰਚਿਊਨ ਐਨਕਲੇਵ ਸਥਿਤ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਫਾਇਰ ਵਿਭਾਗ ਨੇ ਅੱਗ ਬੁਝਾਉਣ ਅਤੇ ਉਥੇ ਰਹਿ ਰਹੇ ਲੋਕਾਂ ਨੂੰ ਬਚਾਉਣ ਲਈ 10 ਗੱਡੀਆਂ ਭੇਜੀਆਂ। ਫਾਇਰ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਅੱਗ ਸ਼ਾਰਟ ਸਰਕਟ ਕਾਰਨ ਲੱਗੀ। ਪੁਲਿਸ ਅਤੇ ਫਾਇਰ ਬ੍ਰਿਗੇਡ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਹਿੰਦੂਸਥਾਨ ਸਮਾਚਾਰ