Khanna News: ਮੈਡੀਕਲ ਅਫਸਰ ਪਾਇਲ ਡਾ. ਹਰਵਿੰਦਰ ਸਿੰਘ ਜੀ ਦੀ ਯੋਗ ਅਗਵਾਈ ਹੇਠ ਪਿੰਡ ਬਰਮਾਲੀਪੁਰ ਦੇ ਮਿਡਲ ਸਕੂਲ ਵਿੱਚ ਸੀ. ਐਚ. ਸੀ ਪਾਇਲ ਦੀ ਟੀਮ ਵੱਲੋਂ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਡਾ. ਹਰਵਿੰਦਰ ਸਿੰਘ ਨੇ ਇਸ ਮੌਕੇ ਬੱਚਿਆਂ ਨੂੰ ਵੱਖ ਵੱਖ ਵਿਸ਼ਿਆਂ ਤੇ ਜਿਵੇਂ ਕਿ ਠੰਡ ਤੋਂ ਬਚਾਅ ਕਿਵੇਂ ਕੀਤਾ ਜਾ ਸਕਦਾ ਹੈ, ਆਪਣੇ ਆਪ ਦੀ ਅਤੇ ਆਪਣੇ ਘਰ ਦੀ ਸਾਫ ਸਫਾਈ ਦੀ ਜ਼ਿੰਦਗੀ ਵਿੱਚ ਕੀ ਮਹੱਤਤਾ ਹੈ ਆਦੀ ਵਿਸ਼ਿਆਂ ਬਾਰੇ ਬੱਚਿਆਂ ਨੂੰ ਦੱਸਿਆ| ਇਸ ਦੇ ਨਾਲ ਹੀ ਉਹਨਾਂ ਨੇ ਬੱਚਿਆਂ ਨੂੰ ਸਲਾਹ ਦਿੱਤੀ ਕਿ ਬਾਹਰਲੀਆਂ ਚੀਜ਼ਾਂ ਜਿਵੇਂ ਕਿ ਬਰਗਰ, ਪੀਜ਼ਾ ਅਤੇ ਮੈਗੀ ਆਦੀ ਦਾ ਸੇਵਨ ਘੱਟ ਤੋਂ ਘੱਟ ਕਰੋ ਕਿਉਂਕਿ ਇਹ ਚੀਜ਼ਾਂ ਸਾਡੀ ਆਂਤੜੀਆਂ ਅਤੇ ਬਾਕੀ ਸਰੀਰ ਨੂੰ ਖਰਾਬ ਕਰਦੀਆਂ ਹਨ | ਦੋ ਚਾਰ ਮਿੰਟ ਦੇ ਸਵਾਦ ਕਰਕੇ ਆਪਾਂ ਆਪਣੇ ਸਰੀਰ ਨੂੰ ਬਹੁਤ ਨੁਕਸਾਨ ਪਹੁੰਚਾ ਦਿੰਦੇ ਹਾਂ ਕਿਉਂਕਿ ਅਜੋਕੇ ਯੁੱਗ ਵਿੱਚ ਸਿਹਤਮੰਦ ਜ਼ਿੰਦਗੀ ਸਭ ਤੋਂ ਮਹਿੰਗਾ ਅਤੇ ਕੀਮਤੀ ਪਦਾਰਥ ਹੈ| ਪੈਸਿਆਂ ਨਾਲ ਅਸੀਂ ਬਾਕੀ ਚੀਜ਼ਾਂ ਤਾਂ ਖਰੀਦ ਸਕਦੇ ਹਾਂ ਪਰ ਤੰਦਰੁਸਤੀ ਨਹੀਂ | ਜਾਗਰੂਕਤਾ ਸੈਮੀਨਾਰ ਦੌਰਾਨ ਸਵਾਤੀ ਸਚਦੇਵਾ ਬਲਾਕ ਐਕਸਟੈਂਸ਼ਨ ਐਜੂਕੇਟਰ ਸੀ.ਐਚ.ਸੀ. ਪਾਇਲ ਵਲੋਂ ਮਾਨਸਿਕ ਸਿਹਤ ਬਾਰੇ ਬੱਚਿਆਂ ਨੂੰ ਦੱਸਿਆ ਗਿਆ ਕਿ ਤੰਦਰੁਸਤ ਹੋਣ ਦਾ ਮਤਲਬ ਕੱਲਾ ਸ਼ਰੀਰਕ ਤੰਦਰੁਸਤ ਹੋਣਾ ਨਹੀਂ ਬਲਕਿ ਮਾਨਸਿਕ, ਭਾਵਨਾਤਮਕ ਅਤੇ ਆਤਮਿਕ ਤੰਦਰੁਸਤ ਹੋਣਾ ਵੀ ਹੈ| ਜ਼ਿੰਦਗੀ ਦਾ ਆਨੰਦ ਮਾਨਣ ਲਈ ਅਤੇ ਰੋਜ਼ਾਨਾ ਜੀਵਨ ਵਿੱਚ ਆਈਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਸਾਡਾ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਹੋਣਾ ਬਹੁਤ ਜਰੂਰੀ ਹੈ| ਕੈਂਪ ਦੌਰਾਨ ਡਾ. ਰੀਚਾ ਗੁਪਤਾ ਆਰ.ਬੀ.ਐਸ.ਕੇ ਵੱਲੋਂ ਵਧੀਆ ਜੀਵਨ ਸ਼ੈਲੀ ਬਾਰੇ ਬੱਚਿਆਂ ਨਾਲ ਵਿਚਾਰ ਸਾਂਝੇ ਕੀਤੇ ਗਏ| ਕਿ ਕਿਸ ਤਰ੍ਹਾਂ ਅਸੀਂ ਵਧੀਆ ਭੋਜਨ ਖਾ ਕੇ, ਖੇਡਣ ਕੁੱਦਣ ਦੀਆਂ ਵੱਖ ਵੱਖ ਗਤੀਵਿਧੀਆਂ ਦੇ ਰਾਹੀਂ ਆਪਣਾ ਜੀਵਨ ਸਫਲ ਬਣਾ ਸਕਦੇ ਹਾਂ| ਅੰਤ ਵਿੱਚ ਸੁਖਮਿੰਦਰ ਸਿੰਘ ਐਮ.ਪੀ.ਐਚ.ਐਸ ਵੱਲੋਂ ਡੇਂਗੂ,ਮਲੇਰੀਆ, ਚਿਕਨਗੁਨੀਆ ਅਤੇ ਮੌਸਮੀ ਬੁਖਾਰ ਦੇ ਵਿਸ਼ਿਆਂ ਤੇ ਬੱਚਿਆਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ|
ਹਿੰਦੂਸਥਾਨ ਸਮਾਚਾਰ