Chandigarh News: ਪੰਚਕੂਲਾ ਦੇ ਟੂਰਿਸਟ ਸਪਾਟ ਮੋਰਨੀ ’ਚ ਸਥਿਤ ਇੱਕ ਹੋਟਲ ਵਿੱਚ ਸੋਮਵਾਰ ਤੜਕੇ 3 ਵਜੇ ਦੇ ਕਰੀਬ ਦੋ ਨੌਜਵਾਨਾਂ ਅਤੇ ਇੱਕ ਲੜਕੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦਿੱਲੀ ਤੋਂ ਮੋਰਨੀ ਜਨਮ ਦਿਨ ਮਨਾਉਣ ਲਈ ਆਏ ਸੀ।
ਜਾਣਕਾਰੀ ਮੁਤਾਬਕ ਵਿੱਕੀ ਨਾਮ ਦਾ ਨੌਜਵਾਨ ਆਪਣੀ ਦੋਸਤ ਅਤੇ ਭਾਣਜੇ ਦੇ ਨਾਲ ਜਨਮ ਦਿਨ ਦੀ ਪਾਰਟੀ ਮਨਾਉਣ ਲਈ ਮੋਰਨੀ ਸਥਿਤ ਹੋਟਲ ਸਲਤਨਤ ਆਇਆ ਸੀ। ਅੱਜ ਸਵੇਰੇ ਜਦੋਂ ਉਹ ਪਾਰਕਿੰਗ ਵਿੱਚ ਮੌਜੂਦ ਸਨ ਤਾਂ ਇੱਕ ਈਟੀਓਸ ਕਾਰ ਉੱਥੇ ਆ ਕੇ ਰੁਕੀ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਕਰੀਬ 15 ਤੋਂ 20 ਰਾਉਂਡ ਫਾਇਰ ਕੀਤੇ ਗਏ। ਸੂਚਨਾ ਮਿਲਦੇ ਹੀ ਪੰਚਕੂਲਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਇਕ ਲੜਕੀ ਅਤੇ ਦੋ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਪੰਚਕੂਲਾ ਪੁਲਿਸ ਦੇ ਅਨੁਸਾਰ ਰੋਹਿਤ ਭਾਰਦਵਾਜ ਪੁੱਤਰ ਅਨਿਲ ਭਾਰਦਵਾਜ ਵਾਸੀ ਜ਼ੀਰਕਪੁਰ ਦੇ ਜਨਮ ਦਿਨ ਦੀ ਪਾਰਟੀ ਸੁਲਤਾਨਤ ਹੋਟਲ ਪਿੰਜੌਰ ਵਿੱਚ ਮਨਾਉਣ ਲਈ 8-10 ਲੜਕੇ-ਲੜਕੀਆਂ ਆਏ ਸਨ। ਪਾਰਟੀ ਤੋਂ ਬਾਅਦ ਹੋਟਲ ਦੇ ਬਾਹਰ ਪਾਰਕਿੰਗ ‘ਚ ਸਕਾਰਪੀਓ ‘ਚ ਦੋ ਨੌਜਵਾਨ ਅਤੇ ਇਕ ਲੜਕੀ ਬੈਠੇ ਸਨ, ਜਿਨ੍ਹਾਂ ’ਤੇ ਕਾਰ ‘ਚ ਆਏ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਮ੍ਰਿਤਕਾਂ ਦੀ ਪਛਾਣ ਵਿੱਕੀ, ਵਿਨੀਤ ਵਾਸੀ ਦਿੱਲੀ ਅਤੇ ਇੱਕ ਲੜਕੀ ਨਿਆ ਵਾਸੀ ਹਿਸਾਰ ਕੈਂਟ ਵਜੋਂ ਕੀਤੀ ਹੈ। ਘਟਨਾ ਤੋਂ ਬਾਅਦ ਸਲਤਨਤ ਹੋਟਲ ਦੇ ਮੈਨੇਜਰ ਮਨਿਲ ਮੋਂਗੀਆ ਅਤੇ ਕਰਮਚਾਰੀ ਮੌਕੇ ਤੋਂ ਫਰਾਰ ਹਨ।
ਡੀਸੀਪੀ ਮੁਕੇਸ਼ ਮਲਹੋਤਰਾ, ਡੀਸੀਪੀ ਮਨਪ੍ਰੀਤ ਸੂਦਨ, ਡੀਐਸਪੀ ਕਾਲਕਾ ਅਤੇ ਚੌਕੀ ਇੰਚਾਰਜ ਅਮਰਾਵਤੀ ਮਾਮਲੇ ਦੀ ਜਾਂਚ ਕਰ ਰਹੇ ਹਨ। ਮੁੱਢਲੀ ਜਾਂਚ ‘ਚ ਪਤਾ ਲੱਗਾ ਹੈ ਕਿ ਮ੍ਰਿਤਕ ਵਿੱਕੀ ਦਿੱਲੀ ਦਾ ਰਹਿਣ ਵਾਲਾ ਸੀ, ਜੋ ਅਪਰਾਧਿਕ ਸੁਭਾਅ ਦਾ ਸੀ। ਉਸ ਖ਼ਿਲਾਫ਼ ਸਾਲ 2019 ਵਿੱਚ ਪੁਲਿਸ ਸਟੇਸ਼ਨ ਸੈਕਟਰ 20 ਪੰਚਕੂਲਾ ਵਿੱਚ ਕੇਸ ਦਰਜ ਕੀਤਾ ਗਿਆ ਸੀ।
ਹਿੰਦੂਸਥਾਨ ਸਮਾਚਾਰ