Bijapur News: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਵੀਰਵਾਰ ਨੂੰ ਸੀਆਰਪੀਐਫ ਅਤੇ ਛੱਤੀਸਗੜ੍ਹ ਪੁਲਿਸ ਦੀ ਮਦਦ ਨਾਲ 10 ਜਵਾਨਾਂ ਦੀ ਹੱਤਿਆ ਕਰਨ ਵਾਲੇ ਖ਼ਤਰਨਾਕ ਨਕਸਲੀ ਬਾਂਦਰਾ ਤਾਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸਨੂੰ ਅਰਨਪੁਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਸੁਪਰਡੈਂਟ ਜਤਿੰਦਰ ਯਾਦਵ ਨੇ ਇਹ ਜਾਣਕਾਰੀ ਦਿੱਤੀ।ਐਨਆਈਏ ਦੀ ਰੀਲੀਜ਼ ਅਨੁਸਾਰ ਬਾਂਦਰਾ ਤਾਤੀ ਹੋਰ ਨਕਸਲੀਆਂ ਦੇ ਨਾਲ ਸਿੱਧੇ ਤੌਰ ‘ਤੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ। ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਤਾਤੀ ਆਈਈਡੀ ਲਿਜਾਣ ਤੋਂ ਇਲਾਵਾ ਘਾਤਕ ਹਮਲੇ ਨੂੰ ਅੰਜਾਮ ਦੇਣ ‘ਚ ਸਹਾਇਕ ਭੂਮਿਕਾ ਨਿਭਾ ਰਿਹਾ ਸੀ। ਜਾਂਚ ਦੌਰਾਨ ਕਈ ਅਹਿਮ ਸੁਰਾਗ ਮਿਲੇ ਹਨ, ਜਿਨ੍ਹਾਂ ਦੀ ਮਦਦ ਨਾਲ ਬਾਂਦਰਾ ਤਾਤੀ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਮਿਲੀ। ਇਸ ਗ੍ਰਿਫਤਾਰੀ ਨਾਲ ਸੁਰੱਖਿਆ ਬਲਾਂ ਦਾ ਮਨੋਬਲ ਵੀ ਮਜ਼ਬੂਤ ਹੋਵੇਗਾ ਅਤੇ ਨਕਸਲਵਾਦ ਵਿਰੁੱਧ ਚੱਲ ਰਹੀ ਕਾਰਵਾਈ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ 23 ਅਪ੍ਰੈਲ 2023 ਨੂੰ ਤਾਤੀ ਨੇ ਅਰਨਪੁਰ ਦੇ ਪੇੜਕਾ ਚੌਕ ਨੇੜੇ ਵਿਸਫੋਟ ਕੀਤਾ ਸੀ। ਇਸ ਵਿੱਚ 10 ਜਵਾਨਾਂ ਦੀ ਜਾਨ ਚਲੀ ਗਈ ਸੀ। ਇਸ ਘਟਨਾ ਤੋਂ ਬਾਅਦ ਛੱਤੀਸਗੜ੍ਹ ਪੁਲਿਸ ਨੇ 26 ਮੁਲਜ਼ਮਾਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਸੀ। ਇਸ ਤੋਂ ਬਾਅਦ ਫਰਵਰੀ 2024 ਵਿੱਚ ਇਹ ਜਾਂਚ ਐਨਆਈਏ ਨੂੰ ਸੌਂਪ ਦਿੱਤੀ ਗਈ ਸੀ।
ਹਿੰਦੂਸਥਾਨ ਸਮਾਚਾਰ