SAS Nagar: ਪੰਜਾਬ ਰਾਜ ਮਿਉਂਸਪਲ ਚੋਣਾਂ-2024 ਜੋ ਮਿਤੀ 21 ਦਸੰਬਰ 2024 ਨੂੰ ਹੋ ਰਹੀਆਂ ਹਨ, ਦੌਰਾਨ ਅਮਨ ਤੇ ਕਾਨੂੰਨ ਨੂੰ ਕਾਇਮ ਰੱਖਣ, ਚੋਣਾਂ ਦੀ ਪ੍ਰੀਕਿਰਿਆ ਸਹੀ ਤਰੀਕੇ ਨਾਲ ਨੇਪਰੇ ਚਾੜ੍ਹਨ ਅਤੇ ਲੋਕ ਹਿਤ ਵਿੱਚ ਸ਼ਾਂਤੀ ਬਰਕਰਾਰ ਰੱਖਣ ਲਈ, ਜ਼ਿਲ੍ਹੇ ਵਿੱਚ ਮਿਊਂਸਿਪਲ ਚੋਣ ਹਲਕਿਆਂ ਦੀ ਹਦੂਦ (ਖਰੜ, ਘੜੂੰਆਂ, ਨਵਾਂ ਗਰਾਓਂ ਅਤੇ ਬਨੂੜ) ਅੰਦਰ ਆਉਂਦੇ ਸ਼ਰਾਬ ਦੇ ਠੇਕਿਆਂ ਨੂੰ 21 ਦਸਬੰਰ 2024 ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਵਧਿਕ ਜ਼ਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਰਾਜ ਸ਼ਿਆਮਕਰਨ ਤਿੜਕੇ, ਆਈ.ਏ.ਐਸ. ਨੇ ਜ਼ਿਲ੍ਹੇ ਦੀ ਹਦੂਦ ਅੰਦਰ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਤਹਿਤ ਮਿਲੀ ਸ਼ਕਤੀ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਵਿੱਚ ਮਿਉਂਸਿਪਲ ਚੋਣਾਂ ਵਾਲੇ ਹਲਕਿਆਂ ਦੀ ਹਦੂਦ ਅੰਦਰ ਮਿਤੀ 21 ਦਸੰਬਰ ਨੂੰ ਸ਼ਰਾਬ ਦਾ ਠੇਕਾ ਅਤੇ ਅਹਾਤਾ ਖੋਲ੍ਹੇ ਜਾਣ ਤੇ ਰੋਕ ਲਾਈ ਹੈ। ਇਹ ਹੁਕਮ ਇਨ੍ਹਾਂ ਹਲਕਿਆਂ ਦੀ ਹਦੂਦ ਅੰਦਰ ਸਥਿਤ ਹੋਟਲਾਂ, ਕਲੱਬਾਂ ਅਤੇ ਸ਼ਰਾਬ ਦੇ ਅਹਾਤਿਆਂ ਆਦਿ, ਜਿੱਥੇ ਸ਼ਰਾਬ ਵੇਚਣ ਦੀ ਕਾਨੂੰਨੀ ਇਜਾਜ਼ਤ ਹੈ, ‘ਤੇ ਵੀ ਪੂਰਨ ਤੌਰ ‘ਤੇ ਲਾਗੂ ਹੋਣਗੇ।
ਹਿੰਦੂਸਥਾਨ ਸਮਾਚਾਰ