Chandigarh News: ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਸਥਿਤ ਸੈਂਟਰਾ ਮਾਲ ‘ਚ ਦੇਰ ਰਾਤ ਵੀਡੀਓ ਬਣਾਉਣ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਪੰਜਾਬ ਪੁਲਿਸ ਦੇ ਸਿਪਾਹੀ ਅਤੇ ਉਸ ਦੇ ਸਾਥੀਆਂ ਨੇ ਬਾਊਂਸਰ ‘ਤੇ ਤਲਵਾਰਾਂ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਬਾਊਂਸਰ ਦਾ ਅੰਗੂਠਾ ਕੱਟਿਆ ਗਿਆ। ਉਸ ਦੇ ਸਿਰ, ਬਾਹਾਂ ਅਤੇ ਉਂਗਲਾਂ ‘ਤੇ ਕਰੀਬ 30 ਟਾਂਕੇ ਲੱਗੇ ਹਨ।ਜ਼ਖ਼ਮੀ ਦੀ ਪਛਾਣ 31 ਸਾਲਾ ਬਰਿੰਦਰ ਕੁਮਾਰ ਵਾਸੀ ਕੈਂਬਵਾਲਾ ਵਜੋਂ ਹੋਈ ਹੈ। ਜਿਸਦਾ ਸੈਕਟਰ-33 ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਲਾਜ ਦੇ ਬਾਵਜੂਦ ਅੰਗੂਠਾ ਨਹੀਂ ਜੁੜ ਸਕਿਆ। ਬਰਿੰਦਰ ਦੇ ਦੋਸਤ ਸੁਮਿਤ ਰਾਣਾ ਦੀ ਸ਼ਿਕਾਇਤ ’ਤੇ ਇੰਡਸਟਰੀਅਲ ਏਰੀਆ ਥਾਣੇ ਦੀ ਪੁਲੀਸ ਨੇ ਮੁਲਜ਼ਮ ਰਮਨ ਕੁਮਾਰ ਅਤੇ ਹੋਰਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਮਾਮਲੇ ਵਿੱਚ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਮੁਲਜ਼ਮ ਸਿਪਾਹੀ ਰਮਨ ਅਤੇ ਹੋਰ ਮੁਲਜ਼ਮ ਫਰਾਰ ਹਨ।
ਹਿੰਦੂਸਥਾਨ ਸਮਾਚਾਰ