Gurgram News: ਰੈਪਰ ਬਾਦਸ਼ਾਹ ਦਾ ਗੁਰੂਗ੍ਰਾਮ ਟਰੈਫਿਕ ਪੁਲਸ ਨੇ 15,500 ਰੁਪਏ ਦਾ ਚਲਾਨ ਕੱਟਿਆ ਹੈ। ਟਰੈਫਿਕ ਪੁਲਸ ਨੇ ਇਹ ਚਾਲਾਨ ਗ਼ਲਤ ਸਾਈਡ ਉੱਤੇ ਵਾਹਨ ਚਲਾਉਣ ਦੇ ਦੋਸ਼ ਵਿੱਚ ਕੱਟਿਆ ਹੈ। ਐਂਵੇ ਇਹ ਵਾਹਨ ਰੈਪਰ ਦੇ ਨਾਮ ’ਤੇ ਰਜਿਸਟਰਡ ਨਹੀਂ ਹੈ। ਪੁਲਸ ਨੇ ਜਾਣਕਾਰੀ ਦਿੱਤੀ ਕਿ ਬਾਦਸ਼ਾਹ ਐਤਵਾਰ ਨੂੰ ਇਥੇ ਸੋਹਨਾ ਰੋਡ ਉੱਤੇ ਇਕ ਮਾਲ ਵਿਚ ਪੰਜਾਬ ਗਾਇਕ ਕਰਨ ਔਜਲਾ ਦੇ ਕੰਸਰਟ ਵਿਚ ਸ਼ਾਮਲ ਹੋਣ ਲਈ ਆਇਆ ਸੀ। ਇਸ ਦੌਰਾਨ ਸੜਕ ’ਤੇ ਵਾਹਨਾਂ ਦਾ ਵੱਡਾ ਜਾਮ ਲੱਗਾ ਹੋਣ ਕਰਕੇ ਰੈਪਰ ਬਾਦਸ਼ਾਹ ਦੇ ਕਾਫ਼ਲੇ ਵਿਚ ਸ਼ਾਮਲ ਇਕ ਕਾਰ ਗ਼ਲਤ ਸਾਈਡ ਉੱਤੇ ਚਲੀ ਗਈ। ਇਸ ਮਗਰੋਂ ਲੋਕਾਂ ਨੇ ਸਵਾਲ ਚੁੱਕਣੇ ਸ਼ੁਰੂ ਕੀਤੇ ਤੇ ਐਕਸ ਉੱਤੇ ਇਕ ਵੀਡੀਓ ਵੀ ਸਾਂਝੀ ਕੀਤੀ। ਇਹ ਵੀਡੀਓ ਵਾਇਰਲ ਹੋਣ ਮਗਰੋਂ ਗੁਰੂਗ੍ਰਾਮ ਟਰੈਫਿਕ ਪੁਲਸ ਨੇ ਰੈਪਰ ਖਿਲਾਫ਼ ਬਣਦੀ ਕਾਰਵਾਈ ਕੀਤੀ। ਮਗਰੋਂ ਪੁਲਸ ਨੇ ਐਕਸ ’ਤੇ ਚਲਾਨ ਕੱਟਣ ਦੀ ਜਾਣਕਾਰੀ ਵੀ ਦਿੱਤੀ।
VIDEO | “Yesterday, Gurugram Police had received information regarding wrong side driving by three vehicles on Sohna Road, where a music event was being held. As per the information gathered on the basis of the number plate of one of the vehicles, Gurugram Police issued a fine of… pic.twitter.com/CMsWd3BSMA
— Press Trust of India (@PTI_News) December 17, 2024