Ahmedabad News: ਗੁਜਰਾਤ ਦੇ ਸੋਮਨਾਥ ਰਾਸ਼ਟਰੀ ਰਾਜਮਾਰਗ ‘ਤੇ ਭਾਵਨਗਰ ਜ਼ਿਲੇ ਦੇ ਤ੍ਰਾਪਜ ਨੇੜੇ ਅੱਜ ਸਵੇਰੇ ਇਕ ਸੜਕ ਹਾਦਸੇ ‘ਚ 6 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਤ੍ਰਾਪਜ ਨੇੜੇ ਹਾਈਵੇ ‘ਤੇ ਇੱਕ ਡੰਪਰ ‘ਚ ਨੁਕਸ ਪੈ ਗਿਆ। ਇਸ ਲਈ ਡਰਾਈਵਰ ਨੇ ਉਸਨੂੰ ਸੜਕ ਕਿਨਾਰੇ ਖੜ੍ਹਾ ਕਰ ਦਿੱਤਾ। ਇਸ ਦੌਰਾਨ ਸੂਰਤ ਤੋਂ ਰਾਜੂਲਾ ਜਾ ਰਹੀ ਐਪਲ ਟਰੈਵਲਜ਼ ਦੀ ਪ੍ਰਾਈਵੇਟ ਬੱਸ ਡੰਪਰ ਦੇ ਪਿਛਲੇ ਪਾਸੇ ਨਾਲ ਟਕਰਾ ਗਈ। ਚਸ਼ਮਦੀਦਾਂ ਨੇ ਪੁਲਿਸ ਅਤੇ 108 ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਟੀਮ ਅਤੇ ਐਂਬੂਲੈਂਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਦੱਸਿਆ ਕਿ ਇਸ ਹਾਦਸੇ ‘ਚ 6 ਲੋਕਾਂ ਦੀ ਮੌਤ ਹੋ ਗਈ। 20 ਤੋਂ ਵੱਧ ਜ਼ਖ਼ਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਪ੍ਰਾਈਵੇਟ ਬੱਸ ਦਾ ਅੱਧਾ ਹਿੱਸਾ ਚਕਨਾਚੂਰ ਹੋ ਗਿਆ। ਜ਼ਖਮੀਆਂ ‘ਚੋਂ ਕੁਝ ਨੂੰ ਤਲਾਜਾ ਹਸਪਤਾਲ ਅਤੇ ਕੁਝ ਨੂੰ ਭਾਵਨਗਰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਹਿੰਦੂਸਥਾਨ ਸਮਾਚਾਰ