Imphal News: 14 ਦਸੰਬਰ ਨੂੰ ਮਣੀਪੁਰ ਦੇ ਕੇਇਰਾਕ ਵਿੱਚ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਵੱਲੋਂ ਦੋ ਗੈਰ-ਸਥਾਨਕ ਵਿਅਕਤੀਆਂ ਦੀ ਹੱਤਿਆ ਤੋਂ ਬਾਅਦ, ਮਣੀਪੁਰ ਪੁਲਿਸ ਨੇ ਵੱਖ-ਵੱਖ ਸ਼ੱਕੀ ਖੇਤਰਾਂ ਵਿੱਚ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ। ਇਸ ਸਬੰਧ ਵਿਚ, ਕਾਕਚਿੰਗ ਜ਼ਿਲ੍ਹੇ ਦੇ ਕਾਕਚਿੰਗ ਲਾਮਖਾਈ ਇਲਾਕੇ ਤੋਂ ਮਣੀਪੁਰ ਪੁਲਿਸ ਨੇ ਕੇਸੀਪੀ (ਪੀਡਬਲਯੂਜੀ) ਦੇ ਇੱਕ ਸਰਗਰਮ ਕਾਡਰ ਇਰੇਂਗਬਾਮ ਰਾਮੇਸ਼ਵਰ ਸਿੰਘ (48) ਨੂੰ ਗ੍ਰਿਫਤਾਰ ਕੀਤਾ।
ਪੁੱਛਗਿੱਛ ਦੌਰਾਨ ਰਾਮੇਸ਼ਵਰ ਸਿੰਘ ਦੇ ਖੁਲਾਸੇ ਤੋਂ ਬਾਅਦ, ਪੁਲਿਸ ਟੀਮ ਨੇ ਕਾਕਚਿੰਗ ਮਾਮਾਂਗ ਚਿੰਗ ਲਾਫਾਮ ਲੋਕਨੁੰਗ ਖੇਤਰ ਵਿੱਚ ਸਥਿਤ ਇੱਕ ਕੈਂਪ ਵਿੱਚ ਛਾਪਾ ਮਾਰਿਆ ਅਤੇ ਮੌਕੇ ਤੋਂ ਕੇਸੀਪੀ (ਪੀਡਬਲਯੂਜੀ) ਦੇ ਸੱਤ ਹੋਰ ਕਾਡਰਾਂ ਨੂੰ ਗ੍ਰਿਫਤਾਰ ਕੀਤਾ। ਫੜੇ ਗਏ ਕਾਡਰਾਂ ਦੀ ਪਛਾਣ ਏਲਾਂਗਬਮ ਹੀਰੋਜੀਤ ਸਿੰਘ (40), ਹੈਕ੍ਰਿਜਮ ਪ੍ਰੇਮ (28), ਓਕਰਮ ਅਰੁੰਦੱਤਾ (30), ਸੇਂਜਮ ਰਾਬਿੰਗਸਨ (27), ਓਕਰਮ ਅਮਰਜੀਤ (31), ਅਰੀਬਮ ਘਨੇਂਦਰਜੀਤ ਸ਼ਰਮਾ (25) ਅਤੇ ਚੋਂਗਥਮ ਰਾਜਕੁਮਾਰ (26) ਵਜੋਂ ਹੋਈ ਹੈ।ਪੁਲਿਸ ਨੇ ਛਾਪੇਮਾਰੀ ਦੌਰਾਨ ਕਈ ਹਥਿਆਰ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਹੈ। ਇਨ੍ਹਾਂ ਵਿੱਚ 7.65 ਪਿਸਤੌਲ ਸਮੇਤ ਮੈਗਜ਼ੀਨ-1, 9 ਐਮਐਮ ਪਿਸਤੌਲ ਸਮੇਤ ਮੈਗਜ਼ੀਨ-1, .32 ਪਿਸਟਲ ਸਮੇਤ ਮੈਗਜ਼ੀਨ-1, ਦੇਸੀ ਬਣਿਆ 7.62 ਸਨਾਈਪਰ ਰਾਈਫਲ ਸਮੇਤ ਮੈਗਜ਼ੀਨ- 1, ਡੀਬੀਬੀਐਲ ਗਨ- 2, ਐਸਬੀਬੀਐਲ ਬੰਦੂਕ – 2, ਡੀਟੋਨੇਟਰ ਨਾਲ ਐਚਈ ਗ੍ਰਨੇਡ – 3, ਜਿੰਦਾ ਕਾਰਤੂਸ – 19, ਖਾਲੀ ਕਾਰਤੂਸ – 2, ਬਾਓਫੇਂਗ ਹੈਂਡਸੈੱਟ ਅਤੇ ਚਾਰਜਰ – 2, ਮੋਬਾਈਲ ਫੋਨ – 10, ਬਿਨ੍ਹਾਂ ਰਜਿਸਟ੍ਰੇਸ਼ਨ ਵਾਲਾ ਇੱਕ ਦੋਪਹੀਆ ਵਾਹਨ ਅਤੇ ਕਈ ਹੋਰ ਸ਼ੱਕੀ ਵਸਤੂਆਂ ਸ਼ਾਮਲ ਸਨ।ਮਣੀਪੁਰ ਪੁਲਿਸ ਨੇ ਦੱਸਿਆ ਕਿ ਸੂਬੇ ਵਿੱਚ ਸ਼ਾਂਤੀ ਅਤੇ ਸੁਰੱਖਿਆ ਬਹਾਲ ਕਰਨ ਲਈ ਇਹ ਆਪਰੇਸ਼ਨ ਜਾਰੀ ਰਹੇਗਾ।
ਹਿੰਦੂਸਥਾਨ ਸਮਾਚਾਰ