Amritsar News: ਅੰਮ੍ਰਿਤਸਰ ਦੇ ਇੱਕ ਪੁਲਸ ਥਾਣੇ ਕੋਲ ਮੰਗਲਵਾਰ ਜੋਰਦਾਰ ਧਮਾਕਾ ਹੋਮ ਦੀ ਖਬਰ ਹੈ। ਅੰਮ੍ਰਿਤਸਰ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸੂਚਨਾ ਮਿਲਣ ਮਗਰੋਂ ਥਾਣੇ ਪਹੁੰਚ ਕੇ ਮਾਮਲੇ ਬਾਰੇ ਪੂਰੀ ਜਾਣਕਾਰੀ ਦਿੱਤੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਗਿਆ ਕਿ ਜਾਂਚ ਕਰ ਰਹੇ ਹਾਂ, ਧਮਾਕੇ ਦੀ ਆਵਾਜ਼ ਦਾ ਪਤਾ ਲੱਗਾ ਹੈ, ਪਰ ਇਹ ਫਿਲਹਾਲ ਨਹੀਂ ਪਤਾ ਚੱਲ ਸਕਿਆ ਕਿ ਧਮਾਕਾ ਹੋਇਆ ਕਿੱਥੇ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਅਸੀਂ 12 ਦੇ ਕਰੀਬ ਮੁਲਜ਼ਮ ਫੜ੍ਹ ਚੁੱਕੇ ਹਾਂ, ਜੋ ਇੱਕ ਅਮਨ ਖੋਖਰ ਨਾਂਅ ਦਾ ਵਿਅਕਤੀ ਹੈ ਜਿਸ ਨੂੰ ਫੜ੍ਹਨਾ ਬਾਕੀ ਹੈ। ਗੈਂਗਸਟਰਾਂ ਉੱਤੇ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਜਿਸ ਕਰਕੇ ਇਨ੍ਹਾਂ ਵਲੋਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਦਹਿਸ਼ਤ ਫੈਲਾਈ ਜਾ ਰਹੀ ਹੈ।
ਗੁਰਪ੍ਰੀਤ ਭੁੱਲਰ ਨੇ ਕਿਹਾ ਕਿ ਜਲਦ ਹੀ ਉਸ ਨੂੰ ਫੜ ਕੇ ਸਾਰੀ ਜਾਂਚ ਹੋਰ ਕਲੀਅਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਫਿਲਹਾਲ ਅਸੀਂ ਮੀਡੀਆ ਸਾਹਮਣੇ ਪੂਰੀ ਗੱਲ ਨਹੀਂ ਦੱਸ ਸਕਦੇ, ਕਿਉਂਕਿ ਇਹ ਜਾਂਚ ਦਾ ਵਿਸ਼ਾ ਹੈ।
Amritsar, Punjab: An explosion occurred at the Islamabad police station in Amritsar at 3 AM. Police personnel were present at the time of the blast, but no injuries have been reported
Police Commissioner Gurpreet Singh Bhullar says, “Look, everyone is sitting inside the police… pic.twitter.com/7H0LjPLeQs
— IANS (@ians_india) December 17, 2024
ਦਸਣਯੋਗ ਹੈ ਕਿ ਇਸ ਤੋਂ ਪਹਿਲਾਂ 4 ਦਸੰਬਰ ਨੂੰ ਅੰਮ੍ਰਿਤਸਰ ਵਿੱਚ ਹੀ ਮਜੀਠਾ ਥਾਣੇ ਵਿੱਚ ਧਮਾਕਾ ਹੋਇਆ ਸੀ। 28 ਨਵੰਬਰ ਨੂੰ ਅੰਮ੍ਰਿਤਸਰ ਪੁਲਸ ਦੀ ਪੁਰਾਣੀ ਚੌਕੀ ਗੁਰਬਖਸ਼ ਨਗਰ ਵਿੱਚ ਧਮਾਕਾ ਹੋਇਆ ਸੀ। ਇੱਥੇ ਵੀ ਹੈਂਡ ਗ੍ਰੇਨੇਡ ਸੁੱਟਣ ਦਾ ਮਾਮਲਾ ਸਾਹਮਣੇ ਆਇਆ। ਇਸ ਦੀ ਜ਼ਿੰਮੇਵਾਰੀ ਵੀ ਫੇਸਬੁੱਕ ਪੋਸਟ ਰਾਹੀਂ ਲਈ ਗਈ ਸੀ। 23-24 ਨਵੰਬਰ ਦੀ ਰਾਤ ਨੂੰ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਦੇ ਬਾਹਰ ਵੀ ਇੱਕ IED ਪਲਾਂਟ ਕੀਤਾ ਗਿਆ ਸੀ ਕਿ ਹਾਲਾਂਕਿ, ਤਕਨੀਕੀ ਖਰਾਬੀ ਕਾਰਨ ਇਹ ਫਟਿਆ ਨਹੀਂ। ਪੁਲਸ ਨੂੰ ਸਵੇਰੇ ਇਹ IED ਮਿਲਿਆ ਸੀ। ਇਹ IED ਵੀ ਅੱਤਵਾਦੀ ਹੈਪੀ ਪਾਸੀਆਂ ਅਤੇ ਗੋਪੀ ਨਵਾਂਸ਼ਹਿਰੀਆ ਵੱਲੋਂ ਰੱਖਵਾਇਆ ਗਿਆ ਸੀ।