Sambhal News: ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਵਿਚ ਪ੍ਰਾਚੀਨ ਸ਼ਿਵ ਮੰਦਰ ਕੰਪਲੈਕਸ ਵਿਚ ਮੌਜੂਦ ਖੂਹ ਦੀ ਲਗਭਗ 20 ਫੁੱਟ ਤੱਕ ਖੁਦਾਈ ਕੀਤੀ ਗਈ। ਇਸ ਦੌਰਾਨ ਤਿੰਨ ਖੰਡਿਤ ਮੂਰਤੀਆਂ ਮਿਲੀਆਂ ਹਨ। ਇਹ ਮੂਰਤੀਆਂ ਮਾਤਾ ਪਾਰਵਤੀ, ਭਗਵਾਨ ਗਣੇਸ਼ ਅਤੇ ਕਾਰਤੀਕੇਯ ਦੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਹੁਣ ਖੂਹ ਦੀ ਖੁਦਾਈ ਦੀ ਜ਼ਿੰਮੇਵਾਰੀ ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਨੂੰ ਸੌਂਪਣ ਦੀ ਤਿਆਰੀ ਕਰ ਰਿਹਾ ਹੈ। ਫਿਲਹਾਲ ਖੂਹ ਨੂੰ ਜਾਲ ਨਾਲ ਢੱਕ ਦਿੱਤਾ ਗਿਆ ਹੈ।
ਵਧੀਕ ਪੁਲਿਸ ਸੁਪਰਡੈਂਟ ਸ਼੍ਰੀਸ਼ ਚੰਦਰ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਸ਼ਿਵ ਮੰਦਰ ਦੇ ਕੋਲ ਇੱਕ ਖੂਹ ਮਿਲਿਆ ਹੈ, ਜਿਸਦੀ 20 ਫੁੱਟ ਡੂੰਘਾਈ ਤੱਕ ਖੁਦਾਈ ਕੀਤੀ ਗਈ ਹੈ। ਖੁਦਾਈ ਦੌਰਾਨ ਖੂਹ ਵਿੱਚੋਂ ਤਿੰਨ ਖੰਡਿਤ ਮੂਰਤੀਆਂ ਮਿਲੀਆਂ ਹਨ। ਇਹ ਮੂਰਤੀਆਂ ਭਗਵਾਨ ਗਣੇਸ਼, ਕਾਰਤੀਕੇਅ ਅਤੇ ਮਾਤਾ ਪਾਰਵਤੀ ਦੀਆਂ ਹਨ। ਮੂਰਤੀਆਂ ਮਿਲਣ ਤੋਂ ਬਾਅਦ ਪ੍ਰਸ਼ਾਸਨ ਨੇ ਖੁਦਾਈ ਦਾ ਕੰਮ ਰੋਕ ਦਿੱਤਾ ਹੈ। ਖੂਹ ਵਿੱਚ ਹੋਰ ਵੀ ਮੂਰਤੀਆਂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਹੁਣ ਮੰਦਰ ਵਿੱਚ ਖੂਹ ਦੀ ਖੁਦਾਈ ਦੀ ਜ਼ਿੰਮੇਵਾਰੀ ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਨੂੰ ਸੌਂਪਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਫਿਲਹਾਲ ਖੂਹ ਨੂੰ ਜਾਲ ਨਾਲ ਢੱਕ ਦਿੱਤਾ ਗਿਆ ਹੈ।ਉੱਥੇ ਹੀ ਸ਼ਰਧਾਲੂਆਂ ਨੇ ਦੀਵੇ ਜਗਾ ਕੇ ਪੂਜਾ ਅਰਚਨਾ ਸ਼ੁਰੂ ਕਰ ਦਿੱਤੀ ਹੈ। ਭੀੜ ਨੂੰ ਦੇਖਦੇ ਹੋਏ ਖੂਹ ਦੇ ਨੇੜੇ ਪੀਏਸੀ ਅਤੇ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਉੱਥੇ ਹੀ ਪ੍ਰਸ਼ਾਸਨਿਕ ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਮਸਜਿਦ ਦੇ ਕੋਲ ਇੱਕ ਖੂਹ ਮਿਲਿਆ ਹੈ, ਜਿਸ ਨੂੰ ਢਕ ਦਿੱਤਾ ਗਿਆ ਸੀ। ਹੁਣ ਉਸ ਖੂਹ ਦੀ ਖੁਦਾਈ ਵੀ ਸ਼ੁਰੂ ਹੋਵੇਗੀ।
ਸੰਭਲ ਦਾ ਇਹ ਸ਼ਿਵ ਮੰਦਰ 1978 ਤੋਂ ਬੰਦ ਸੀ। ਕਰੀਬ 46 ਸਾਲਾਂ ਬਾਅਦ ਪ੍ਰਸ਼ਾਸਨ ਵੱਲੋਂ 14 ਦਸੰਬਰ 2024 ਨੂੰ ਮੰਦਰ ਦੇ ਦਰਵਾਜ਼ੇ ਖੋਲ੍ਹੇ ਗਏ। ਇਸ ਦੌਰਾਨ ਮੰਦਰ ‘ਚ ਕਈ ਮੂਰਤੀਆਂ ਮਿਲੀਆਂ, ਜਿਨ੍ਹਾਂ ‘ਚ ਸ਼ਿਵਲਿੰਗ ਅਤੇ ਹਨੂੰਮਾਨ ਜੀ ਦੀ ਮੂਰਤੀ ਵੀ ਸ਼ਾਮਲ ਹੈ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਮੰਦਿਰ ਦੀ ਸਫ਼ਾਈ ਕਰਵਾਈ ਅਤੇ 15 ਦਸੰਬਰ ਨੂੰ ਮੰਦਿਰ ‘ਚ ਰਸਮਾਂ ਨਾਲ ਪੂਜਾ ਅਰਚਨਾ ਕੀਤੀ ਗਈ। ਸੋਮਵਾਰ ਨੂੰ ਸਥਾਨਕ ਲੋਕਾਂ ਨੇ ਮੰਦਰ ‘ਤੇ ਪ੍ਰਾਚੀਨ ਸੰਭਲੇਸ਼ਵਰ ਮਹਾਦੇਵ ਲਿਖਿਆ। ਇਸ ਪ੍ਰਾਚੀਨ ਮੰਦਰ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਭੀੜ ਇਕੱਠੀ ਹੋ ਰਹੀ ਹੈ।
ਹਿੰਦੂਸਥਾਨ ਸਮਾਚਾਰ