Sunday, July 6, 2025
No Result
View All Result
Punjabi Khabaran

Latest News

ਪੰਜਾਬ ‘ਚ 420 ਕਰੋੜ ਦੀ ਹੈਰੋਇਨ ਜ਼ਬਤ,ਸ਼ਲਾਘਾਯੋਗ ਕਾਰਵਾਈ,ਇਰਾਦੇ ਵੱਡੇ..ਪਰ ਡੁਣੋਤਿਆਂ ਜ਼ਿਆਦਾ

ਕੂਟਨੀਤਕ ਸਬੰਧਾਂ ਦੀ ਬਹਾਲੀ: ਚੰਗਾ ਸੰਕੇਤ, ਪਰ ਖਾਲਿਸਤਾਨੀ ਵੱਖਵਾਦ ਅਜੇ ਵੀ ਵੱਡੀ ਚਿੰਤਾ

ਪੰਜਾਬ ‘ਚ ਸੋਸ਼ਲ ਮੀਡੀਆ ਇਨਫਲੂਐਂਸਰ ਦਾ ਕਤਲ, ਕੱਟੜਵਾਦ ਜਾਂ ਅਲਗਾਵਵਾਦ ਸੋਚ ਦਾ ਹਿੱਸਾ? ਅੰਮ੍ਰਿਤਪਾਲ ਮਹਿਰੋਂ ਤੇ ISIS ਦੀ ਭੂਮਿਕਾ!

ਕੈਨੇਡਾ ਦਾ PM ਮੋਦੀ ਨੂੰ G7 ਸੰਮੇਲਨ ਦਾ ਸੱਦਾ: ਭਾਰਤ ਦੀ ਆਲਮੀ ਮੰਚ ‘ਤੇ ਵੱਡੀ ਸਾਖ ਦੇ ਸੰਕੇਤ

Top News Today: ਪੰਜਾਬ ਅਤੇ ਦੇਸ਼ ਦੁਨਿਆ ਦੀਆਂ ਅਹਿਮ ਖ਼ਬਰਾਂ (10 ਜੂਨ 2025)

  • ਰਾਸ਼ਟਰੀ
  • ਰਾਜ
  • ਅੰਤਰਰਾਸ਼ਟਰੀ
  • ਵੀਡੀਓਜ਼
    • ਵਿਸ਼ੇਸ਼ ਅੱਪਡੇਟ
    • ਕੁੰਡਲੀ
    • ਮਨੋਰੰਜਨ
    • ਕਾਨੂੰਨੀ
    • ਵਪਾਰ
    • ਇਤਿਹਾਸ
    • ਵਾਇਰਲ ਵੀਡੀਓ
  • ਰਾਜਨੀਤੀ
  • ਕਾਰੋਬਾਰ
  • ਮਨੋਰੰਜਨ
  • ਖੇਡ
  • Opinion
    • ਜੀਵਨ ਸ਼ੈਲੀ

Home ਅਪਰਾਧ

Punjab Police: ਪੰਜਾਬ ਪੁਲਸ ਵੱਲੋਂ ਕੈਨੇਡਾ ਅਧਾਰਤ ਅੱਤਵਾਦੀ ਅਰਸ਼ ਡੱਲਾ ਦੇ ਚਾਰ ਕਾਰਕੁਨ ਗ੍ਰਿਫਤਾਰ; ਤਿੰਨ ਪਿਸਤੌਲ ਬਰਾਮਦ

Gurpinder Kaur by Gurpinder Kaur
Dec 16, 2024, 05:10 pm GMT+0530
FacebookTwitterWhatsAppTelegram

Chandigarh News: ਸੰਗਠਿਤ ਅਪਰਾਧ ਦੇ ਖ਼ਾਤਮੇ ਲਈ ਜਾਰੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ, ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਐਸਏਐਸ ਨਗਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਕੈਨੇਡਾ ਅਧਾਰਤ ਅੱਤਵਾਦੀ ਅਰਸ਼ ਡੱਲਾ ਅਤੇ ਇੱਕ ਹੋਰ ਵਿਦੇਸ਼ੀ ਹੈਂਡਲਰ ਦੇ ਚਾਰ ਕਾਰਕੁਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ .32 ਬੋਰ ਦੇ ਤਿੰਨ ਪਿਸਤੌਲ ਅਤੇ 16 ਕਾਰਤੂਸ ਬਰਾਮਦ ਕੀਤੇ ਗਏ ਹਨ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਨੇ ਦਿੱਤੀ।ਫੜੇ ਗਏ ਵਿਅਕਤੀਆਂ ਦੀ ਪਛਾਣ ਗਗਨਦੀਪ ਸਿੰਘ ਅਤੇ ਨਵਜੋਤ ਸਿੰਘ ਉਰਫ਼ ਨੀਸ਼ੂ ਵਾਸੀ ਅਮਲੋਹ, ਫ਼ਤਹਿਗੜ੍ਹ ਸਾਹਿਬ, ਜੋ ਇਸ ਸਮੇਂ ਖਰੜ ਵਿਖੇ ਕਿਰਾਏ ਦੇ ਮਕਾਨ ‘ਚ ਰਹਿ ਰਹੇ ਸਨ; ਪਟਿਆਲਾ ਦੇ ਭਾਦਸੋਂ ਦੇ ਰਹਿਣ ਵਾਲੇ ਲਖਵਿੰਦਰ ਸਿੰਘ ਅਤੇ ਫਰੀਦਕੋਟ ਵਾਸੀ ਵਿਪਨਪ੍ਰੀਤ ਸਿੰਘ ਵਜੋਂ ਹੋਈ ਹੈ। ਗ੍ਰਿਫ਼ਤਾਰ ਮੁਲਜ਼ਮਾਂ ਤੋਂ ਹਥਿਆਰ ਅਤੇ ਗੋਲੀ-ਸਿੱਕਾ ਬਰਾਮਦ ਕਰਨ ਤੋਂ ਇਲਾਵਾ, ਪੁਲਿਸ ਟੀਮਾਂ ਨੇ ਉਨ੍ਹਾਂ ਦੀ ਚਿੱਟੇ ਰੰਗ ਦੀ ਸਵਿਫ਼ਟ ਕਾਰ, ਜਿਸ ‘ਤੇ ਉਹ ਜਾ ਰਹੇ ਸਨ, ਵੀ ਜ਼ਬਤ ਕਰ ਲਈ ਹੈ।ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਨੇ ਆਪਣੇ ਵਿਦੇਸ਼ੀ ਹੈਂਡਲਰ ਦਲਜੀਤ ਸਿੰਘ ਉਰਫ਼ ਨਿੰਦਾ ਦੇ ਨਿਰਦੇਸ਼ਾਂ ‘ਤੇ ਬੀਤੀ 1 ਅਤੇ 2 ਦਸੰਬਰ ਦੀ ਦਰਮਿਆਨੀ ਰਾਤ ਨੂੰ ਮੁਹਾਲੀ ਦੇ ਫੇਜ਼ 11 ਸਥਿਤ ਕਾਰ ਐਕਸੈਸਰੀਜ਼ ਦੇ ਸ਼ੋਅਰੂਮ ਦੇ ਮਾਲਕ ਨੂੰ ਡਰਾ ਧਮਕਾ ਕੇ ਉਸ ਤੋਂ ਪੈਸੇ ਵਸੂਲਣ ਦੇ ਇਰਾਦੇ ਨਾਲ ਸ਼ੋਅਰੂਮ ‘ਤੇ ਗੋਲੀਆਂ ਚਲਾਉਣ ਦਾ ਜ਼ੁਰਮ ਕਬੂਲਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਕਤ ਦਲਜੀਤ ਸਿੰਘ ਉਰਫ਼ ਨਿੰਦਾ ਦਾ ਪੁਰਾਣਾ ਅਪਰਾਧਕ ਰਿਕਾਰਡ ਹੈ, ਜੋ ਫ਼ਰਜ਼ੀ ਪਾਸਪੋਰਟ ਬਣਵਾ ਕੇ ਅਮਰੀਕਾ ਭੱਜ ਗਿਆ ਸੀ ਅਤੇ ਉਥੇ ਅਮਰੀਕਾ-ਅਧਾਰਤ ਕੱਟੜਪੰਥੀ ਗੈਂਗਸਟਰ ਨਾਲ ਜੁੜ ਗਿਆ ਸੀ।ਡੀਜੀਪੀ ਨੇ ਕਿਹਾ ਕਿ ਇਹ ਮਾਡਿਊਲ ਕੱਟੜਪੰਥੀ ਅਰਸ਼ ਡੱਲਾ ਨਾਲ ਜੁੜਿਆ ਹੋਇਆ ਸੀ ਅਤੇ ਉਸ ਦੇ ਇਸ਼ਾਰੇ ‘ਤੇ ਪੰਜਾਬ ਵਿੱਚ ਹੋਰ ਅਪਰਾਧਾਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਸੀ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਦਾ ਪੁਰਾਣਾ ਅਤੇ ਵੱਡਾ ਅਪਰਾਧਕ ਰਿਕਾਰਡ ਹੈ, ਜਿਨ੍ਹਾਂ ਖ਼ਿਲਾਫ਼ ਕਈ ਕੇਸ ਦਰਜ ਹਨ, ਜਦਕਿ ਇਸ ਮਾਡਿਊਲ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਲਈ ਅਗਲੇਰੀ ਜਾਂਚ ਜਾਰੀ ਹੈ। ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਏਡੀਜੀਪੀ ਏਜੀਟੀਐਫ ਪ੍ਰਮੋਦ ਬਾਨ ਨੇ ਕਿਹਾ ਕਿ ਮੋਹਾਲੀ ਵਿਖੇ ਕਾਰ ਐਕਸੈਸਰੀਜ਼ ਦੇ ਸ਼ੋਅਰੂਮ ‘ਤੇ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਇਸ ਕੇਸ ਨੂੰ ਸੁਲਝਾਉਣ ਲਈ ਏਆਈਜੀ ਗੁਰਮੀਤ ਚੌਹਾਨ ਅਤੇ ਏਆਈਜੀ ਸੰਦੀਪ ਗੋਇਲ ਦੀ ਨਿਗਰਾਨੀ ਹੇਠ ਅਤੇ ਐਸਐਸਪੀ ਐਸਏਐਸ ਨਗਰ ਦੀਪਕ ਪਾਰੀਕ ਨਾਲ ਤਾਲਮੇਲ ਜ਼ਰੀਏ ਏਜੀਟੀਐਫ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਟੀਮਾਂ ਨੇ ਘਟਨਾ ਸਥਾਨ ਤੋਂ ਸੀਸੀਟੀਵੀ ਫੁਟੇਜ, ਤਕਨੀਕੀ ਜਾਣਕਾਰੀ ਅਤੇ ਸਬੂਤ ਇਕੱਠੇ ਕੀਤੇ, ਜਿਸ ਨਾਲ ਅਪਰਾਧ ਵਿੱਚ ਸ਼ਾਮਲ ਦੋ ਸ਼ੂਟਰਾਂ ਸਮੇਤ ਮੁਲਜ਼ਮਾਂ ਦੀ ਪਛਾਣ ਹੋਈ। ਉਨ੍ਹਾਂ ਦੱਸਿਆ ਕਿ ਤੇਜ਼ੀ ਨਾਲ ਕਾਰਵਾਈ ਕਰਦਿਆਂ ਏ.ਜੀ.ਟੀ.ਐਫ. ਦੀਆਂ ਵਿਸ਼ੇਸ਼ ਟੀਮਾਂ ਨੇ ਮੁਲਜ਼ਮਾਂ ਨੂੰ ਉਸ ਵੇਲੇ ਸਫ਼ਲਤਾਪੂਰਵਕ ਟਰੇਸ ਕਰ ਲਿਆ ਜਦੋਂ ਉਹ ਆਪਣੀ ਸਵਿਫ਼ਟ ਕਾਰ ਵਿੱਚ ਜਾ ਰਹੇ ਸਨ, ਜਿਸ ਉਪਰੰਤ ਪੁਲਿਸ ਟੀਮਾਂ ਵੱਲੋਂ ਮੁਲਜ਼ਮਾਂ ਨੂੰ ਫੋਕਲ ਪੁਆਇੰਟ, ਮੋਹਾਲੀ ਨੇੜਿਓਂ ਅਪਰਾਧ ਵਿੱਚ ਵਰਤੇ ਗਏ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ।ਏਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਗਗਨਦੀਪ ਤੇ ਨਵਜੋਤ ਉਰਫ਼ ਨੀਸ਼ੂ ਨੇ ਕਾਰ ਐਕਸੈਸਰੀਜ਼ ਦੇ ਸ਼ੋਅਰੂਮ ’ਤੇ ਗੋਲੀਆਂ ਚਲਾਈਆਂ ਅਤੇ ਮੁਲਜ਼ਮ ਲਖਵਿੰਦਰ ਨੇ ਉਨ੍ਹਾਂ ਨੂੰ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਵਿੱਚ ਮਦਦ ਕੀਤੀ ਜਦਿ ਕਿ ਮੁਲਜ਼ਮ ਵਿਪਨਪ੍ਰੀਤ ਵੱਲੋ ਅਰਸ਼ ਡੱਲਾ ਦੇ ਕਹਿਣ ’ਤੇ ਉਨ੍ਹਾਂ ਨੂੰ ਹਥਿਆਰ ਮੁਹੱਈਆ ਕਰਵਾਏ ਗਏ। ਐਸਐਸਪੀ ਦੀਪਕ ਪਾਰੀਕ ਨੇ ਦੱਸਿਆ ਕਿ ਮੁਲਜ਼ਮ ਗਗਨਦੀਪ ਥਾਣਾ ਅਮਲੋਹ ਵਿਖੇ ਦਰਜ ਡਕੈਤੀ ਦੇ ਕੇਸ ਵਿੱਚ ਵੀ ਪੁਲਿਸ ਨੂੰ ਲੋੜੀਂਦਾ ਸੀ, ਜਦੋਂਕਿ ਮੁਲਜ਼ਮ ਵਿਪਨਪ੍ਰੀਤ ਇਸ ਤੋਂ ਪਹਿਲਾਂ ਮਾਰਚ 2024 ਵਿੱਚ ਜਲੰਧਰ ‘ਚ ਇੱਕ ਗਾਇਕ ਉੱਤੇ ਗੋਲੀਆਂ ਚਲਾਉਣ ਅਤੇ ਜਨਵਰੀ 2024 ਵਿੱਚ ਫਰੀਦਕੋਟ ਵਿਖੇ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਸੀ। ਇਸ ਸਬੰਧੀ ਪੁਲਿਸ ਥਾਣਾ ਸਟੇਟ ਕ੍ਰਾਈਮ, ਐਸ.ਏ.ਐਸ.ਨਗਰ ਵਿਖੇ ਭਾਰਤੀ ਨਿਆ ਸੰਹਿਤਾ (ਬੀ.ਐਨ.ਐਸ.) ਦੀ ਧਾਰਾ 111 ਅਤੇ 3(5) ਅਤੇ ਅਸਲਾ ਐਕਟ ਦੀ ਧਾਰਾ 25(6)(7) ਤਹਿਤ ਐਫਆਈਆਰ ਨੰਬਰ 40 ਮਿਤੀ 15/12/2024 ਦਰਜ ਕੀਤੀ ਗਈ ਹੈ।

ਹਿੰਦੂਸਥਾਨ ਸਮਾਚਾਰ

Tags: ArrestedArsh DallaCanada-based terroristFour activistsPunjab PoliceTOP NEWS
ShareTweetSendShare

Related News

ਪੰਜਾਬ ‘ਚ 420 ਕਰੋੜ ਦੀ ਹੈਰੋਇਨ ਜ਼ਬਤ,ਸ਼ਲਾਘਾਯੋਗ ਕਾਰਵਾਈ,ਇਰਾਦੇ ਵੱਡੇ..ਪਰ ਡੁਣੋਤਿਆਂ ਜ਼ਿਆਦਾ
Latest News

ਪੰਜਾਬ ‘ਚ 420 ਕਰੋੜ ਦੀ ਹੈਰੋਇਨ ਜ਼ਬਤ,ਸ਼ਲਾਘਾਯੋਗ ਕਾਰਵਾਈ,ਇਰਾਦੇ ਵੱਡੇ..ਪਰ ਡੁਣੋਤਿਆਂ ਜ਼ਿਆਦਾ

Drug Free India: NCB ਵੱਲੋਂ ‘ਡਰੱਗ ਫ੍ਰੀ ਇੰਡੀਆ’ ਦੇ ਤਹਿਤ ਵੱਡੀ ਕਾਰਵਾਈ, ਬਦਨਾਮ ਡਰੱਗ ਤਸਕਰ ਫੈਜ਼ਲ ਜਾਵੇਦ ਗ੍ਰਿਫ਼ਤਾਰ…ਜਾਣੋਂ ਹੋਰ ਵੀ ਮਾਮਲੇ
Latest News

Drug Free India: NCB ਵੱਲੋਂ ‘ਡਰੱਗ ਫ੍ਰੀ ਇੰਡੀਆ’ ਦੇ ਤਹਿਤ ਵੱਡੀ ਕਾਰਵਾਈ, ਬਦਨਾਮ ਡਰੱਗ ਤਸਕਰ ਫੈਜ਼ਲ ਜਾਵੇਦ ਗ੍ਰਿਫ਼ਤਾਰ…ਜਾਣੋਂ ਹੋਰ ਵੀ ਮਾਮਲੇ

Jalandhar Encounter: ਜਲੰਧਰ ਪੁਲਸ ਅਤੇ ਗੈਂਗਸਟਰ ਵਿਚਾਲੇ ਮੁਠਭੇੜ, ਗੋਲੀਬਾਰੀ ਵਿੱਚ ਇੱਕ ਜ਼ਖਮੀ
ਅਪਰਾਧ

Jalandhar Encounter: ਜਲੰਧਰ ਪੁਲਸ ਅਤੇ ਗੈਂਗਸਟਰ ਵਿਚਾਲੇ ਮੁਠਭੇੜ, ਗੋਲੀਬਾਰੀ ਵਿੱਚ ਇੱਕ ਜ਼ਖਮੀ

Punjab Drugs and Smuggling: ਪੰਜਾਬ ਪੁਲਸ ਨੂੰ ਵੱਡੀ ਸਫਲਤਾ, ਅਟਾਰੀ ਸਰਹੱਦ ਤੋਂ 21 ਕਰੋੜ ਦੀ ਹੈਰੋਇਨ ਸਣੇ ਇੱਕ ਗ੍ਰਿਫ਼ਤਾਰ
Latest News

Punjab Drugs and Smuggling: ਪੰਜਾਬ ਪੁਲਸ ਨੂੰ ਵੱਡੀ ਸਫਲਤਾ, ਅਟਾਰੀ ਸਰਹੱਦ ਤੋਂ 21 ਕਰੋੜ ਦੀ ਹੈਰੋਇਨ ਸਣੇ ਇੱਕ ਗ੍ਰਿਫ਼ਤਾਰ

Amritsar News: ਕਾਊਂਟਰ ਇੰਟੈਲੀਜੈਂਸ ਨੇ ਪਾਕਿਸਤਾਨ ਨਾਲ ਜੁੜੇ ਹਥਿਆਰ ਤਸਕਰੀ ਮਾਮਲੇ ਦਾ ਕੀਤਾ ਪਰਦਾਫਾਸ਼, ਇੱਕ ਦੋਸ਼ੀ  ਗ੍ਰਿਫ਼ਤਾਰ
Latest News

Amritsar News: ਕਾਊਂਟਰ ਇੰਟੈਲੀਜੈਂਸ ਨੇ ਪਾਕਿਸਤਾਨ ਨਾਲ ਜੁੜੇ ਹਥਿਆਰ ਤਸਕਰੀ ਮਾਮਲੇ ਦਾ ਕੀਤਾ ਪਰਦਾਫਾਸ਼, ਇੱਕ ਦੋਸ਼ੀ  ਗ੍ਰਿਫ਼ਤਾਰ

Latest News

ਮੀਰੀ-ਪੀਰੀ ਦੇ ਮਾਲਿਕ ਗੁਰੂ ਹਰਗੋਬਿੰਦ ਸਾਹਿਬ ਜੀ: ਸਿੱਖ-ਹਿੰਦੂ ਸਾਂਝ ਦੀ ਵੱਡੀ ਅਤੇ ਅਨੋਖੀ ਮਿਸਾਲ

ਮੀਰੀ-ਪੀਰੀ ਦੇ ਮਾਲਿਕ ਗੁਰੂ ਹਰਗੋਬਿੰਦ ਸਾਹਿਬ ਜੀ: ਸਿੱਖ-ਹਿੰਦੂ ਸਾਂਝ ਦੀ ਵੱਡੀ ਅਤੇ ਅਨੋਖੀ ਮਿਸਾਲ

ਗਊ ਰੱਖਿਆ ਦਲ ਨੇ ਦਿਖਾਈ ਸਜਗਤਾ, ਪਰ ਸਰਕਾਰੀ ਪ੍ਰਬੰਧ ਫੇਲ੍ਹ

ਗਊ ਰੱਖਿਆ ਦਲ ਨੇ ਦਿਖਾਈ ਸਜਗਤਾ, ਪਰ ਸਰਕਾਰੀ ਪ੍ਰਬੰਧ ਫੇਲ੍ਹ

ਪੰਜਾਬ ‘ਚ 420 ਕਰੋੜ ਦੀ ਹੈਰੋਇਨ ਜ਼ਬਤ,ਸ਼ਲਾਘਾਯੋਗ ਕਾਰਵਾਈ,ਇਰਾਦੇ ਵੱਡੇ..ਪਰ ਡੁਣੋਤਿਆਂ ਜ਼ਿਆਦਾ

ਪੰਜਾਬ ‘ਚ 420 ਕਰੋੜ ਦੀ ਹੈਰੋਇਨ ਜ਼ਬਤ,ਸ਼ਲਾਘਾਯੋਗ ਕਾਰਵਾਈ,ਇਰਾਦੇ ਵੱਡੇ..ਪਰ ਡੁਣੋਤਿਆਂ ਜ਼ਿਆਦਾ

ਡਾ. ਬਿਧਾਨ ਚੰਦ੍ਰ ਰਾਏ: ਇੱਕ ਮਹਾਨ ਚਿਕਿਤਸਕ, ਦੂਰਦਰਸ਼ੀ ਨੇਤਾ ਅਤੇ ਰਾਸ਼ਟਰ ਦੇ ਨਿਰਮਾਤਾ

ਡਾ. ਬਿਧਾਨ ਚੰਦ੍ਰ ਰਾਏ: ਇੱਕ ਮਹਾਨ ਚਿਕਿਤਸਕ, ਦੂਰਦਰਸ਼ੀ ਨੇਤਾ ਅਤੇ ਰਾਸ਼ਟਰ ਦੇ ਨਿਰਮਾਤਾ

Top News Today || ਅੱਜ ਦੀਆਂ ਅਹਿਮ ਖ਼ਬਰਾਂ || CM Bhagwant Mann || Droupadi Murmu || Jasdeep Singh Gill

Top News Today || ਅੱਜ ਦੀਆਂ ਅਹਿਮ ਖ਼ਬਰਾਂ || CM Bhagwant Mann || Droupadi Murmu || Jasdeep Singh Gill

1975 Emergency: ਲੋਕਤੰਤਰ ਦੀ ਕਾਲੀ ਰਾਤ ਦੀ ਅਣਸੁਣੀ ਕਹਾਣੀ || The Untold Story Of Emergency

1975 Emergency: ਲੋਕਤੰਤਰ ਦੀ ਕਾਲੀ ਰਾਤ ਦੀ ਅਣਸੁਣੀ ਕਹਾਣੀ || The Untold Story Of Emergency

ਕੂਟਨੀਤਕ ਸਬੰਧਾਂ ਦੀ ਬਹਾਲੀ: ਚੰਗਾ ਸੰਕੇਤ, ਪਰ ਖਾਲਿਸਤਾਨੀ ਵੱਖਵਾਦ ਅਜੇ ਵੀ ਵੱਡੀ ਚਿੰਤਾ

ਕੂਟਨੀਤਕ ਸਬੰਧਾਂ ਦੀ ਬਹਾਲੀ: ਚੰਗਾ ਸੰਕੇਤ, ਪਰ ਖਾਲਿਸਤਾਨੀ ਵੱਖਵਾਦ ਅਜੇ ਵੀ ਵੱਡੀ ਚਿੰਤਾ

ਪੰਜਾਬ ‘ਚ ਸੋਸ਼ਲ ਮੀਡੀਆ ਇਨਫਲੂਐਂਸਰ ਦਾ ਕਤਲ, ਕੱਟੜਵਾਦ ਜਾਂ ਅਲਗਾਵਵਾਦ ਸੋਚ ਦਾ ਹਿੱਸਾ? ਅੰਮ੍ਰਿਤਪਾਲ ਮਹਿਰੋਂ ਤੇ ISIS ਦੀ ਭੂਮਿਕਾ!

ਪੰਜਾਬ ‘ਚ ਸੋਸ਼ਲ ਮੀਡੀਆ ਇਨਫਲੂਐਂਸਰ ਦਾ ਕਤਲ, ਕੱਟੜਵਾਦ ਜਾਂ ਅਲਗਾਵਵਾਦ ਸੋਚ ਦਾ ਹਿੱਸਾ? ਅੰਮ੍ਰਿਤਪਾਲ ਮਹਿਰੋਂ ਤੇ ISIS ਦੀ ਭੂਮਿਕਾ!

G7 PM Modi

ਕੈਨੇਡਾ ਦਾ PM ਮੋਦੀ ਨੂੰ G7 ਸੰਮੇਲਨ ਦਾ ਸੱਦਾ: ਭਾਰਤ ਦੀ ਆਲਮੀ ਮੰਚ ‘ਤੇ ਵੱਡੀ ਸਾਖ ਦੇ ਸੰਕੇਤ

Top News Today: ਪੰਜਾਬ ਅਤੇ ਦੇਸ਼ ਦੁਨਿਆ ਦੀਆਂ ਅਹਿਮ ਖ਼ਬਰਾਂ (10 ਜੂਨ 2025)

Top News Today: ਪੰਜਾਬ ਅਤੇ ਦੇਸ਼ ਦੁਨਿਆ ਦੀਆਂ ਅਹਿਮ ਖ਼ਬਰਾਂ (10 ਜੂਨ 2025)

  • Home
  • About Us
  • Contact Us
  • Privacy Policy
  • Terms & Conditions
  • Disclaimer
  • Sitemap

Copyright © Punjabi-Khabaran, 2024 - All Rights Reserved.

No Result
View All Result
  • ਰਾਸ਼ਟਰੀ
  • ਰਾਜ
  • ਅੰਤਰਰਾਸ਼ਟਰੀ
  • ਵੀਡੀਓਜ਼
  • ਰਾਜਨੀਤੀ
  • ਕਾਰੋਬਾਰ
  • ਮਨੋਰੰਜਨ
  • ਖੇਡ
  • Opinion
    • ਜੀਵਨ ਸ਼ੈਲੀ
  • About & Policies
    • About Us
    • Contact Us
    • Privacy Policy
    • Terms & Conditions
    • Disclaimer
    • Sitemap

Copyright © Punjabi-Khabaran, 2024 - All Rights Reserved.