Punjab News: ਰਾਸ਼ਟਰੀ ਸੁਰੱਖਿਆ ਏਜੰਸੀ ਨੇ ਪੰਜਾਬ ਪੁਲਿਸ ਨਾਲ ਇੱਕ ਰਿਪੋਰਟ ਸਾਂਝੀ ਕੀਤੀ ਹੈ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਨੂੰ ਅਤਿਵਾਦੀ ਹਮਲਿਆਂ ਨਾਲ ਦਹਲਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਸ ਵਿੱਚ ਪਹਿਲਾ ਨਿਸ਼ਾਨਾ ਪੰਜਾਬ ਦੇ ਪੁਲਿਸ ਥਾਣੇ ਹੋਣਗੇ। ਦਸ ਦਈਏ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕਰੀਬ ਪੰਜ ਥਾਣਿਆਂ ‘ਤੇ ਗ੍ਰਨੇਡ ਅਤੇ ਆਈਈਡੀ ਹਮਲੇ ਹੋ ਚੁੱਕੇ ਹਨ।
NIA ਪੰਜਾਬ ‘ਤੇ ਨਜ਼ਰ ਰੱਖ ਰਹੀ ਸੀ। ਇੱਕ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ 1984 ਵਿੱਚ ਵਰਤੇ ਗਏ ਡੈੱਡ ਡਰਾਪ ਮਾਡਲ ਦੀ ਤਰਜ਼ ‘ਤੇ ਹਮਲੇ ਹੋ ਰਹੇ ਹਨ। 1984 ਵਾਂਗ ਹੁਣ ਮੁੜ ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਕੇਂਦਰੀ ਸੁਰੱਖਿਆ ਏਜੰਸੀਆਂ ਚੌਕਸ ਹਨ। ਡੈੱਡ ਡਰਾਪ ਮਾਡਲ ਇੱਕ ਤਰ੍ਹਾਂ ਦੀ ਟਾਰਗੇਟ ਕਿਲਿੰਗ ਹੁੰਦੀ ਹੈ। ਇਸ ਵਿੱਚ ਕਿਸੇ ਇੱਕ ਵਿਅਕਤੀ, ਕਿਸੇ ਇਮਾਰਤ ਜਾਂ ਕਿਸੇ ਸੰਸਥਾ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਂਦਾ।
ਤੁਹਾਨੂੰ ਦਸ ਦਈਏ ਕਿ ਦੋਸ਼ੀ ਪਹਿਲਾਂ ਆਪਣਾ ਨਿਸ਼ਾਨਾ ਚੁਣਦਾ ਹੈ ਅਤੇ ਫਿਰ ਵਾਰਦਾਤ ਨੂੰ ਅੰਜਾਮ ਦਿੰਦੇ ਹਨ। ਇਸ ਮਾਡਲ ਨੂੰ ਵਿਦੇਸ਼ ਤੋਂ ਹੈਂਡਲ ਕੀਤਾ ਜਾਂਦਾ ਹੈ। ਨਾਲ ਹੀ, ਸਥਾਨਕ ਖੇਤਰ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਚੁਣਿਆ ਜਾਂਦਾ ਹੈ।