Hyderabad News: ਤੇਲਗੂ ਫਿਲਮਾਂ ਦੇ ਮਸ਼ਹੂਰ ਅਦਾਕਾਰ ਅੱਲੂ ਅਰਜੁਨ ਨੂੰ ਹਾਈ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲ ਗਈ ਹੈ। ਮ੍ਰਿਤਕਾ ਦੇ ਪਤੀ ਨੇ ਕਿਹਾ ਹੈ ਕਿ ਉਹ ਕੇਸ ਵਾਪਸ ਲੈ ਲਵੇਗਾ। ਮ੍ਰਿਤਕਾ ਦੇ ਪਤੀ ਨੇ ਕਿਹਾ ਕਿ ਮੈਂ ਕੇਸ ਵਾਪਸ ਲੈਣ ਲਈ ਤਿਆਰ ਹਾਂ… ਅੱਲੂ ਅਰਜੁਨ ਦਾ ਮੇਰੀ ਪਤਨੀ ਦੀ ਮੌਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਦਸ ਦਇਏ ਕਿ ਅਦਾਕਾਰ ਅੱਲੂ ਅਰਜੁਨ ਨੂੰ ਸ਼ੁੱਕਰਵਾਰ ਨੂੰ ਹੈਦਰਾਬਾਦ ਪੁਲਸ ਨੇ ਹਿਰਾਸਤ ‘ਚ ਲੈ ਲਿਆ ਸੀ। ‘ਪੁਸ਼ਪਾ 2’ ਦੀ ਰਿਲੀਜ਼ ਮੌਕੇ ਹੈਦਰਾਬਾਦ ‘ਚ ਆਰਟੀਸੀ ਚੌਰਾਹੇ ‘ਤੇ ਸਥਿਤ ਸੰਧਿਆ ਥੀਏਟਰ ‘ਚ ਭਗਦੜ ਮੱਚ ਗਈ, ਜਿਸ ‘ਚ ਰੇਵਤੀ ਨਾਮ ਦੀ ਔਰਤ ਦੀ ਮੌਤ ਹੋ ਗਈ ਅਤੇ ਉਸਦਾ ਬੇਟਾ ਸ਼੍ਰੀਤੇਜਾ ਗੰਭੀਰ ਜ਼ਖਮੀ ਹੋ ਗਿਆ। ਇਸ ਘਟਨਾ ਦੇ ਸਬੰਧ ‘ਚ ਦਰਜ ਕੀਤੇ ਗਏ ਮਾਮਲੇ ‘ਚ ਅੱਲੂ ਅਰਜੁਨ ਨੂੰ ਵੀ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ। ਇਸ ਮਾਮਲੇ ਵਿੱਚ ਅੱਜ ਕੁਝ ਸਮਾਂ ਪਹਿਲਾਂ ਪੁਲਸ ਨੇ ਅੱਲੂ ਅਰਜੁਨ ਦੇ ਘਰ ਜਾ ਕੇ ਫਿਲਮ ਅਦਾਕਾਰ ਨੂੰ ਹਿਰਾਸਤ ਵਿੱਚ ਲਿਆ।ਸੁਕੁਮਾਰ ਦੁਆਰਾ ਨਿਰਦੇਸ਼ਿਤ ਫਿਲਮ ਪੁਸ਼ਪਾ 2: ਦ ਰੂਲ, ਅਲੂ ਅਰਜੁਨ ਨੇ ਮੁੱਖ ਭੂਮਿਕਾ ਨਿਭਾਈ। ਇਹ ਫਿਲਮ 5 ਦਸੰਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ‘ਚ ਰਿਲੀਜ਼ ਹੋਈ। ਇਸ ਤੋਂ ਪਹਿਲਾਂ 4 ਦਸੰਬਰ (ਬੁੱਧਵਾਰ) ਨੂੰ ਵੱਖ-ਵੱਖ ਖੇਤਰਾਂ ‘ਚ ਪ੍ਰੀਮੀਅਰ ਸ਼ੋਅ ਆਯੋਜਿਤ ਕੀਤੇ ਗਏ ਸਨ ਅਤੇ ਇਸੇ ਸਿਲਸਿਲੇ ‘ਚ ਥੀਏਟਰ ਮੈਨੇਜਮੈਂਟ ਅਤੇ ਅਦਾਕਾਰ ਅਰਜੁਨ ‘ਤੇ ਹੈਦਰਾਬਾਦ ਦੇ ਸੰਧਿਆ ਥੀਏਟਰ ‘ਚ ਹੋਏ ਪ੍ਰੀਮੀਅਰ ਸ਼ੋਅ ‘ਚ ਭਗਦੜ ਦੀ ਸੂਚਨਾ ਪੁਲਸ ਨੂੰ ਨਾ ਦੇਣ ਦਾ ਦੋਸ਼ ਸੀ। ਜੇਕਰ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੁੰਦਾ ਤਾਂ ਸੁਰੱਖਿਆ ਦੇ ਉਪਾਅ ਕਰਕੇ ਘਟਨਾ ਨੂੰ ਟਾਲਿਆ ਜਾ ਸਕਦਾ ਸੀ।ਪੁਲਿਸ ਦਾ ਕਹਿਣਾ ਹੈ ਕਿ ਅਦਾਕਾਰ ਨੂੰ ਦੇਖਣ ਲਈ ਵੱਡੀ ਗਿਣਤੀ ‘ਚ ਪ੍ਰਸ਼ੰਸਕ ਆਏ ਸਨ। ਇਸ ਸਬੰਧੀ ਪੁਲਸ ਨੂੰ ਸੂਚਿਤ ਨਹੀਂ ਕੀਤਾ ਗਿਆ ਅਤੇ ਪ੍ਰਬੰਧਕਾਂ ਨੇ ਵੀ ਕੋਈ ਸਾਵਧਾਨੀ ਨਹੀਂ ਵਰਤੀ।
ਲੋਕਾਂ ਨੂੰ ਕਾਬੂ ਕਰਨ ਲਈ ਥੀਏਟਰ ਦੇ ਪ੍ਰਵੇਸ਼ ਅਤੇ ਨਿਕਾਸ ਪੁਆਇੰਟਾਂ ‘ਤੇ ਕੋਈ ਨਿੱਜੀ ਸੁਰੱਖਿਆ ਦਾ ਪ੍ਰਬੰਧ ਨਹੀਂ ਕੀਤਾ ਗਿਆ। ਹੈਦਰਾਬਾਦ ਦੀ ਪੁਲਿਸ ਡਿਪਟੀ ਕਮਿਸ਼ਨਰ ਆਕਾਂਕਸ਼ਾ ਯਾਦਵ ਨੇ ਆਪਣੇ ਬਿਆਨ ‘ਚ ਕਿਹਾ ਕਿ ਅੱਲੂ ਅਰਜੁਨ ਰਾਤ 9.40 ‘ਤੇ ਨਿੱਜੀ ਸੁਰੱਖਿਆ ਕਰਮਚਾਰੀਆਂ ਦੇ ਨਾਲ ਸੰਧਿਆ ਥੀਏਟਰ ‘ਚ ਪਹੁੰਚੇ। ਫਿਰ ਭੀੜ ਨੂੰ ਕਾਬੂ ਕਰਨ ਲਈ ਸੁਰੱਖਿਆ ਕਰਮੀਆਂ ਨੇ ਭੀੜ ਨੂੰ ਧੱਕਾ ਦੇਣਾ ਸ਼ੁਰੂ ਕਰ ਦਿੱਤਾ। ਥੀਏਟਰ ਪਹਿਲਾਂ ਹੀ ਅੰਦਰ ਅਤੇ ਬਾਹਰ ਦਰਸ਼ਕਾਂ ਨਾਲ ਖਚਾਖਚ ਭਰਿਆ ਹੋਇਆ ਸੀ। ਇਸ ਸਿਲਸਿਲੇ ਵਿਚ ਕੁੱਟਮਾਰ ਹੋ ਗਈ। ਇਸ ਭਗਦੜ ਵਿੱਚ ਦਿਲਸੁਖਨਗਰ ਦੀ ਰਹਿਣ ਵਾਲੀ ਰੇਵਤੀ ਦਾ ਪਰਿਵਾਰ ਡਿੱਗ ਪਿਆ। ਰੇਵਤੀ ਨਾਮ ਦੀ ਔਰਤ ਅਤੇ ਉਸ ਦੇ 13 ਸਾਲਾ ਬੇਟੇ ਸ਼ਰੇਤੇਜਾ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਹਸਪਤਾਲ ‘ਚ ਡਾਕਟਰਾਂ ਨੇ ਔਰਤ ਨੂੰ ਮ੍ਰਿਤਕਾ ਐਲਾਨ ਦਿੱਤਾ। ਉਸ ਦੇ ਪੁੱਤਰ ਦੀ ਹਾਲਤ ਨਾਜ਼ੁਕ ਬਣੀ ਹੋਈ ਸੀਅਤੇ ਉਹ ਜ਼ੇਰ-ਏ-ਇਲਾਜ ਸੀ।ਇਸੇ ਸਿਲਸਿਲੇ ‘ਚ ਅੱਲੂ ਅਰਜੁਨ ਨੂੰ ਪੁਲਸ ਨੇ ਸ਼ੁੱਕਰਵਾਰ ਨੂੰ ਹਿਰਾਸਤ ‘ਚ ਲੈ ਲਿਆ ਹੈ। ਅੱਲੂ ਅਰਜੁਨ ਨੂੰ ਹੈਦਰਾਬਾਦ ਦੇ ਨਾਮਪੱਲੀ ਦੀ ਸਿਟੀ ਕ੍ਰਿਮੀਨਲ ਕੋਰਟ ਵਿੱਚ ਲਿਜਾਇਆ ਗਿਆ।
ਹਿੰਦੂਸਥਾਨ ਸਮਾਚਾਰ