Jammu Kashmir News: ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ‘ਚ ਕੰਟਰੋਲ ਰੇਖਾ ਨੇੜੇ ਭਾਰਤੀ ਜਵਾਨਾਂ ਨੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਪਾਕਿਸਤਾਨ ਵਾਲੇ ਪਾਸੇ ਤੋਂ ਘੁਸਪੈਠ ਕਰਨ ਵਾਲੇ ਨੂੰ ਫੌਜ ਨੇ ਬੁੱਧਵਾਰ ਨੂੰ ਕੰਟਰੋਲ ਰੇਖਾ ਨੇੜੇ ਕਾਬੂ ਕੀਤਾ।ਘੁਸਪੈਠੀਏ ਦੀ ਪਛਾਣ 18 ਸਾਲਾ ਮੁਹੰਮਦ ਸਦੀਕ ਵਜੋਂ ਹੋਈ ਹੈ। “ਉਹ ਐਲਓਸੀ ਦੇ ਭਾਰਤੀ ਪਾਸੇ ਵਿੱਚ ਘੁਸਪੈਠ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਉਸਨੂੰ ਪੁੰਛ ਵਿੱਚ ਸਰਹੱਦੀ ਵਾੜ ਦੇ ਨੇੜੇ ਨੂਰਕੋਟ ਪਿੰਡ ਵਿੱਚ ਫੜਿਆ ਗਿਆ ਸੀ,”।
ਦਸਿਆ ਜਾ ਰਿਹਾ ਹੈ ਕਿ ਉਸ ਕੋਲ ਕੋਈ ਹਥਿਆਰ ਜਾਂ ਅਪਰਾਧਕ ਸਮੱਗਰੀ ਨਹੀਂ ਸੀ। ਉਸ ਤੋਂ ਐਲਓਸੀ ਪਾਰ ਕਰਨ ਦੇ ਮਕਸਦ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਫੌਜ ਅਤੇ ਸੁਰੱਖਿਆ ਬਲਾਂ ਨੇ ਕੰਟਰੋਲ ਰੇਖਾ ਅਤੇ ਅੰਦਰੂਨੀ ਇਲਾਕਿਆਂ ‘ਤੇ ਚੌਕਸੀ ਵਧਾ ਦਿੱਤੀ ਹੈ, ਖਾਸ ਤੌਰ ‘ਤੇ ਜਦੋਂ ਅੱਤਵਾਦੀਆਂ ਨੇ ਸਰਹੱਦ ਪਾਰ ਬੈਠੇ ਆਪਣੇ ਹੈਂਡਲਰਾਂ ਦੇ ਇਸ਼ਾਰੇ ‘ਤੇ ਕੁਝ ਘਿਨਾਉਣੇ ਹਮਲੇ ਕੀਤੇ ਹਨ।