Ludhiana News: ਲੁਧਿਆਣਾ ਵਿਖੇ ਇੱਕ ਚੌਥਾ ਦਰਜਾ ਮੁਲਾਜ਼ਮ ਨਸ਼ੇ ‘ਚ ਧੁੱਤ ਹੋ ਕੇ ਡਾਕਟਰ ਬਣ ਗਿਆ ਅਤੇ ਨਸ਼ੇ ਦੀ ਹਾਲਤ ‘ਚ ਮਰੀਜ਼ ਨੂੰ ਟੀਕੇ ਲਗਾਉਣ ਲੱਗਾ।ਇਸ ਦੌਰਾਨ ਬੈੱਡ ‘ਤੇ ਪਈ ਮਹਿਲਾ ਮਰੀਜ਼ ਨੇ ਚੀਕਣਾ ਸ਼ੁਰੂ ਕਰ ਦਿੱਤਾ। ਵਾਰਡ ‘ਚ ਮੌਜੂਦ ਇਕ ਮਰੀਜ਼ ਦੇ ਰਿਸ਼ਤੇਦਾਰ ਨੇ ਇਸ ਘਟਨਾ ਦੀ ਵੀਡੀਓ ਬਣਾ ਲਈ ਅਤੇ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਡਿਊਟੀ ਦੌਰਾਨ ਮੁਲਾਜ਼ਮ ਨਸ਼ੇ ‘ਚ ਧੁੱਤ ਸੀ।ਲੁਧਿਆਣਾ ਦੇ ਸਿਵਲ ਹਸਪਤਾਲ ਦੇ ਇੱਕ ਚੌਥਾ ਦਰਜਾ ਕਰਮਚਾਰੀ ਵੱਲੋਂ ਨਸ਼ੇ ਵਿੱਚ ਧੁੱਤ ਹੋ ਕੇ ਮਰੀਜ਼ ਦੀ ਡਰਿੱਪ ਵਿੱਚ ਗੁਲੂਕੋਜ਼ ਦਾ ਟੀਕਾ ਲਗਾਉਣ ਦਾ ਵੀਡੀਓ ਬੁੱਧਵਾਰ ਨੂੰ ਵਾਇਰਲ ਹੋਇਆ ਸੀ। ਇਸ ਨਾਲ ਸਿਹਤ ਵਿਭਾਗ ਵਿੱਚ ਹੜਕੰਪ ਮੱਚ ਗਿਆ ਹੈ। ਕਾਹਲੀ ਵਿੱਚ ਸੀਨੀਅਰ ਮੈਡੀਕਲ ਅਫ਼ਸਰ (ਐਸ.ਐਮ.ਓ.) ਨੇ ਮੁਲਾਜ਼ਮ ਖ਼ਿਲਾਫ਼ ਵਿਭਾਗੀ ਕਾਰਵਾਈ ਲਈ ਸਿਹਤ ਵਿਭਾਗ ਨੂੰ ਪੱਤਰ ਲਿਖਿਆ ਹੈ।
ਹਿੰਦੂਸਥਾਨ ਸਮਾਚਾਰ