Assam News: ਹੁਣ ਉੱਤਰ-ਪੂਰਬੀ ਰਾਜ ਅਸਾਮ ਵਿੱਚ ਹਰ ਕਿਸੇ ਲਈ NRC ਲਾਗੂ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਇਸ ਨੂੰ ਮਨਜ਼ੂਰੀ ਦਿੱਤੀ ਗਈ। ਹੁਕਮ ‘ਚ ਕਿਹਾ ਗਿਆ ਹੈ ਕਿ ਜੋ ਵੀ NRC ਲਈ ਅਪਲਾਈ ਨਹੀਂ ਕਰੇਗਾ। ਉਸਦਾ ਆਧਾਰ ਕਾਰਡ ਨਹੀਂ ਬਣੇਗਾ।
Guwahati | Assam CM Himanta Biswa Sarma says, “Assam police is working as the second line of defence along the Indo-Bangladesh border in coordination with BSF. Many infiltrators from Bangladesh have been apprehended by BSF, Assam police and Tripura police.
The CM says, “Assam… pic.twitter.com/9VjiQGT2DJ
— ANI (@ANI) December 11, 2024
ਇਸ ਦੇ ਨਾਲ ਹੀ ਕੈਬਿਨੇਟ ਵੱਲੋਂ ਆਧਾਰ ਰਜਿਸਟ੍ਰੇਸ਼ਨ ਨੂੰ ਲੈ ਕੇ ਇੱਕ ਨਵਾਂ SOP ਜਾਰੀ ਕੀਤਾ ਗਿਆ ਹੈ। ਇਸ ਤਹਿਤ ਸਭ ਤੋਂ ਪਹਿਲਾਂ ਸਬੰਧਤ ਖੇਤਰ ਦੇ ਸਰਕਲ ਅਧਿਕਾਰੀ ਇਹ ਦੇਖਣਗੇ ਕਿ ਆਧਾਰ ਲਈ ਅਪਲਾਈ ਕਰਨ ਵਾਲੇ ਵਿਅਕਤੀ ਨੇ ਐਨਆਰਸੀ ਲਈ ਅਪਲਾਈ ਕੀਤਾ ਸੀ ਜਾਂ ਨਹੀਂ। ਜੇਕਰ NRC ਲਈ ਅਰਜ਼ੀ ਬਿਨੈਕਾਰ ਦੇ ਪਰਿਵਾਰ ਦੁਆਰਾ ਦਿੱਤੀ ਗਈ ਸੀ, ਤਾਂ ਆਧਾਰ ਦੀ ਅਗਲੀ ਪ੍ਰਕਿਰਿਆ ਨੂੰ ਜ਼ਿਲ੍ਹਿਆਂ ਦੇ ਵਧੀਕ ਕਮਿਸ਼ਨਰ ਦੁਆਰਾ ਸੰਭਾਲਿਆ ਜਾਵੇਗਾ। ਰਾਜ ਸਰਕਾਰ ਨੇ ਆਸਾਮ ਸਰਕਾਰ ਦੇ ਆਮ ਪ੍ਰਸ਼ਾਸਨ ਵਿਭਾਗ ਨੂੰ ਆਧਾਰ ਨਾਲ ਸਬੰਧਤ ਪ੍ਰਕਿਰਿਆ ਚਲਾਉਣ ਲਈ ਅਧਿਕਾਰਤ ਕੀਤਾ ਹੈ। ਨਵੀਂ SOP ਦੇ ਅਨੁਸਾਰ, ਜੇਕਰ ਕਿਸੇ ਵਿਅਕਤੀ ਨੇ NRC ਲਈ ਅਰਜ਼ੀ ਨਹੀਂ ਦਿੱਤੀ ਹੈ, ਤਾਂ ਰਾਜ ਸਰਕਾਰ ਦੁਆਰਾ ਉਸਦੇ ਆਧਾਰ ਦੀ ਪੁਸ਼ਟੀ ਨਹੀਂ ਕੀਤੀ ਜਾਵੇਗੀ।
ਬੰਗਲਾਦੇਸ਼ ਤੋਂ ਗੈਰ-ਕਾਨੂੰਨੀ ਘੁਸਪੈਠ ਤੋਂ ਬਾਅਦ ਚੁੱਕੇ ਗਏ ਕਦਮ
ਦੱਸ ਦੇਈਏ ਕਿ ਬੰਗਲਾਦੇਸ਼ ਤੋਂ ਗੈਰ-ਕਾਨੂੰਨੀ ਘੁਸਪੈਠ ਦੇ ਮਾਮਲੇ ਵਧੇ ਹਨ। ਘੁਸਪੈਠ ‘ਤੇ ਚਿੰਤਾ ਜ਼ਾਹਰ ਕਰਦੇ ਹੋਏ ਸੀਐਮ ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਅਸਾਮ ਪੁਲਿਸ, ਤ੍ਰਿਪੁਰਾ ਪੁਲਿਸ ਅਤੇ ਬੀਐਸਐਫ ਨੇ ਪਿਛਲੇ ਦੋ ਮਹੀਨਿਆਂ ਵਿੱਚ ਘੁਸਪੈਠ ਦੀਆਂ ਕਈ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਹੈ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਤੋਂ ਗੈਰ-ਕਾਨੂੰਨੀ ਘੁਸਪੈਠ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸਿਸਟਮ ਨੂੰ ਮਜ਼ਬੂਤ ਕਰਨ ਦੀ ਲੋੜ ਹੈ, ਇਸ ਲਈ ਇਹ ਕਦਮ ਚੁੱਕਿਆ ਗਿਆ ਹੈ।