Sanjay Malhotra RBI Governor: ਸੰਜੇ ਮਲਹੋਤਰਾ ਨੂੰ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਚੁਣਿਆ ਗਿਆ ਹੈ। ਦਸ ਦਈਏ ਕਿ ਉਹ ਕੇਂਦਰੀ ਬੈਂਕ ਦੇ 26ਵੇਂ ਗਵਰਨਰ ਬਣ ਗਏ ਹਨ। ਉਨ੍ਹਾਂ ਨੇ ਅੱਜ ਤੋਂ ਕੇਂਦਰੀ ਬੈਂਕ ਦੇ ਗਵਰਨਰ ਦੀ ਕਮਾਨ ਸੰਭਾਲ ਲਈ ਹੈ।
ਦਸ ਦਈਏ ਕਿ ਮਲਹੋਤਰਾ ਰਾਜਸਥਾਨ ਕੇਡਰ ਦੇ 1990 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐਸ) ਅਧਿਕਾਰੀ ਹਨ। ਮਲਹੋਤਰਾ ਆਰਬੀਆਈ ਦੇ 26ਵੇਂ ਗਵਰਨਰ ਹੋਣਗੇ। ਮਲਹੋਤਰਾ ਦਾ ਕਾਰਜਕਾਲ ਬੁੱਧਵਾਰ ਤੋਂ ਸ਼ੁਰੂ ਹੋ ਕੇ ਤਿੰਨ ਸਾਲਾਂ ਲਈ ਹੋਵੇਗਾ। ਇਹ ਨਿਯੁਕਤੀ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਵੱਲੋਂ ਕੀਤੀ ਗਈ ਹੈ।
ਸੰਜੇ ਮਲਹੋਤਰਾ ਨੇ ਹਾਲ ਹੀ ਵਿੱਚ ਮਾਲ ਸਕੱਤਰ ਵਜੋਂ ਸੇਵਾ ਨਿਭਾਈ ਹੈ। ਹੁਣ ਉਸਨੇ ਵੱਖ-ਵੱਖ ਭੂਮਿਕਾਵਾਂ ਨਿਭਾਉਣ ਵਾਲੀ ਮਹੱਤਵਪੂਰਨ ਸੰਸਥਾ ਦਾ ਚਾਰਜ ਸੰਭਾਲਣ ਲਈ ਆਰਬੀਆਈ ਗਵਰਨਰ ਨਾਲ ਦਸਤਾਵੇਜ਼ਾਂ ‘ਤੇ ਦਸਤਖਤ ਕੀਤੇ ਹਨ। ਆਰਬੀਆਈ ਦੇ ਡਿਪਟੀ ਗਵਰਨਰ ਸਵਾਮੀਨਾਥਨ ਜੇ, ਐਮ ਰਾਜੇਸ਼ਵਰ ਰਾਓ, ਅਤੇ ਟੀ ਰਬੀ ਸ਼ੰਕਰ ਵੀ ਦਸਤਾਵੇਜ਼ਾਂ ‘ਤੇ ਦਸਤਖਤ ਕਰਨ ਸਮੇਂ ਮੌਜੂਦ ਸਨ।