Sri Muktsar Sahib: ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦੱਸੀ ਗਈ ਧਾਰਮਿਕ ਸੇਵਾ ਦੇ ਪੰਜਵੇਂ ਪੜਾਅ ਦੇ ਹਿੱਸੇ ਵਜੋਂ ਸੁਖਬੀਰ ਬਾਦਲ ਨੇ ਬੁੱਧਵਾਰ ਨੂੰ ਮੁਕਤਸਰ ਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਦੋ ਰੋਜ਼ਾ ਸੇਵਾ ਦੀ ਸ਼ੁਰੂਆਤ ਕੀਤੀ।
ਇਸ ਦੌਰਾਨ ਉਹ ਹੱਥਾਂ ‘ਚ ਬਰਛਾ ਫੜ੍ਹ ਕੇ ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ‘ਤੇ ਸੇਵਾਦਾਰ ਬਣੇ ਨਜ਼ਰ ਆਏ। ਉਹ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਭਾਂਡੇ ਧੋਣ ਦੀ ਸੇਵਾ ਵੀ ਨਿਭਾਉਣ ਪੁੱਜੇ। ਸੇਵਾ ਦੌਰਾਨ ਸੁਖਬੀਰ ਬਾਦਲ ਨੇ ਨੀਲੇ ਰੰਗ ਦਾ ਚੋਲਾ ਪਾਇਆ ਹੋਇਆ ਸੀ ਅਤੇ ਉਨ੍ਹਾਂ ਦੇ ਗਲ ਵਿੱਚ ਗੁਰਬਾਣੀ ਦੀ ਤੁਕ ਵਾਲਾ ਤਖ਼ਤੀ ਸੀ। ਦੂਜੇ ਪਾਸੇ ਸੁਖਬੀਰ ਬਾਦਲ ਦੀ ਸੁਰੱਖਿਆ ਦੇ ਮੱਦੇਨਜ਼ਰ ਗੁਰਦੁਆਰਾ ਸਾਹਿਬ ‘ਚ ਵੀ ਵੱਡੀ ਗਿਣਤੀ ‘ਚ ਪੁਲਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਸੁਖਬੀਰ ਬਾਦਲ ਨੇ ਸਵੇਰੇ ਨੌਂ ਵਜੇ ਸੇਵਾਦਾਰ ਵਜੋਂ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਦਸ ਵਜੇ ਤੱਕ ਸੇਵਾ ਕੀਤੀ। ਇਸ ਤੋਂ ਬਾਅਦ ਉਹ ਕੀਰਤਨ ਸਰਵਣ ਕਰਨਗੇ ਅਤੇ ਉਪਰੰਤ ਲੰਗਰ ਹਾਲ ਵਿੱਚ ਭਾਂਡੇ ਧੋਣ ਦੀ ਸੇਵਾ ਨਿਭਾਉਣਗੇ।