Mumbai News: ਕੁਰਲਾ ਬੈਸਟ ਬੱਸ ਹਾਦਸੇ ਵਿੱਚ ਮੰਗਲਵਾਰ ਸਵੇਰ ਤੱਕ ਮਰਨ ਵਾਲਿਆਂ ਦੀ ਗਿਣਤੀ ਸੱਤ ਹੋ ਗਈ ਹੈ। ਇਸ ਘਟਨਾ ‘ਚ 49 ਜ਼ਖਮੀਆਂ ਨੂੰ ਬੀਐੱਮਸੀ ਦੇ ਭਾਭਾ ਹਸਪਤਾਲ ਅਤੇ ਕੁਰਲਾ ਦੇ ਸਾਯਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਕੁਝ ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮ੍ਰਿਤਕਾਂ ਦੇ ਆਸ਼ਰਿਤਾਂ ਨੂੰ 5-5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਮੁੰਬਈ ਨਗਰ ਨਿਗਮ ਅਤੇ ਬੇਸਟ ਅੰਡਰਟੇਕਿੰਗ ਰਾਹੀਂ ਜ਼ਖਮੀਆਂ ਦਾ ਇਲਾਜ ਕਰਨ ਦੇ ਵੀ ਆਦੇਸ਼ ਦਿੱਤੇ ਗਏ ਹਨ। ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਅਜੀਤ ਪਵਾਰ ਨੇ ਕਿਹਾ ਕਿ ਇਹ ਘਟਨਾ ਬੇਹੱਦ ਦੁਖਦਾਈ ਹੈ। ਮਾਮਲੇ ਦੀ ਉੱਚ ਪੱਧਰੀ ਜਾਂਚ ਤੋਂ ਬਾਅਦ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਭਾਭਾ ਹਸਪਤਾਲ ਦੇ ਡਾਕਟਰ ਪਦਮਸ਼੍ਰੀ ਅਹੀਰੇ ਨੇ ਦੱਸਿਆ ਕਿ ਹਸਪਤਾਲ ਵਿੱਚ ਦਾਖ਼ਲ 49 ਜ਼ਖ਼ਮੀਆਂ ਵਿੱਚੋਂ ਕੁਝ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਨ੍ਹਾਂ ‘ਚੋਂ ਕੁਝ ਲੋਕਾਂ ਨੂੰ ਸਾਯਨ ਹਸਪਤਾਲ ‘ਚ ਸ਼ਿਫਟ ਕੀਤਾ ਗਿਆ ਹੈ।
ਪੁਲਸ ਡਿਪਟੀ ਕਮਿਸ਼ਨਰ ਗਣੇਸ਼ ਗਾਵੜੇ ਨੇ ਦੱਸਿਆ ਕਿ ਇਸ ਘਟਨਾ ਵਿੱਚ ਬੱਸ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ ਦੇਰ ਰਾਤ ਕੁਰਲਾ ਵੈਸਟ ‘ਚ ਅੰਧੇਰੀ ਜਾਣ ਵਾਲੀ ਰੂਟ ਨੰਬਰ 332 ਦੀ ਬੇਸਟ ਬੱਸ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਈ ਅਤੇ 100 ਮੀਟਰ ਦੀ ਦੂਰੀ ਤੱਕ ਕਰੀਬ 40 ਵਾਹਨਾਂ ਨੂੰ ਟੱਕਰ ਮਾਰ ਕੇ ਅਖੀਰ ਸੋਲੋਮਨ ਬਿਲਡਿੰਗ ਦੇ ਆਰਸੀਸੀ ਕਾਲਮ ਨਾਲ ਜਾ ਟਕਰਾਈ, ਜਿਸ ਕਾਰਨ ਇਸਦੀ ਕੰਧ ਟੁੱਟ ਗਈ। ਇਸ ਘਟਨਾ ‘ਚ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 49 ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।
ਬੱਸ ਡਰਾਈਵਰ ਖਿਲਾਫ ਮਾਮਲਾ ਦਰਜ
ਬੱਸ ਡਰਾਈਵਰ ਦੇ ਖਿਲਾਫ ਇਰਾਦਾ ਕਤਲ ਸਮੇਤ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਬ੍ਰੇਕ ਫੇਲ ਹੋਣ ਕਾਰਨ ਵੀ ਹਾਦਸਾ ਵਾਪਰਿਆ ਹੋ ਸਕਦਾ ਹੈ। ਬੱਸ ਦੀ ਲਪੇਟ ਵਿੱਚ ਆਏ ਵਾਹਨਾਂ ਵਿੱਚ ਆਟੋ ਰਿਕਸ਼ਾ, ਸਕੂਟਰ, ਬਾਈਕ, ਕਾਰ ਅਤੇ ਪੁਲਸ ਜੀਪ ਸ਼ਾਮਲ ਹਨ।
ਬੀਐਮਸੀ ਡਿਜ਼ਾਸਟਰ ਕੰਟਰੋਲ ਅਨੁਸਾਰ ਸੋਮਵਾਰ ਨੂੰ ਹੋਏ ਇਸ ਭਿਆਨਕ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਛੇ ਹੋ ਗਈ ਹੈ ਅਤੇ 43 ਹੋਰ ਲੋਕ ਜ਼ਖਮੀ ਹਨ। ਇਹ ਹਾਦਸਾ ਰਾਤ ਕਰੀਬ 9.30 ਵਜੇ ਭੀੜ-ਭੜੱਕੇ ਵਾਲੇ ਕੁਰਲਾ ਵੈਸਟ ਮਾਰਕੀਟ ਵਿੱਚ ਵਾਪਰਿਆ। ਏਅਰ ਕੰਡੀਸ਼ਨਡ ਇਲੈਕਟ੍ਰਿਕ ਬੱਸ (ਰੂਟ ਨੰ. ਏ-332) ਨੇ ਤੇਜ਼ ਰਫ਼ਤਾਰ ਪੁਲਸ ਜੀਪ ਸਮੇਤ ਹੋਰ ਵਾਹਨਾਂ ਨੂੰ ਟੱਕਰ ਮਾਰੀ। ਬੱਸ ਕਰੀਬ 500 ਮੀਟਰ ਦੂਰ ਰੁਕ ਗਈ। ਬੀਐਮਸੀ ਮੁਤਾਬਕ ਕਈ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖ਼ਮੀਆਂ ਨੂੰ ਭਾਭਾ ਹਸਪਤਾਲ ਅਤੇ ਹੋਰ ਕਲੀਨਿਕਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਚਾਰ ਮ੍ਰਿਤਕਾਂ ਦੀ ਪਛਾਣ ਕਨੀਜ਼ ਫਾਤਿਮਾ ਅੰਸਾਰੀ (55), ਆਫਰੀਨ ਏ. ਸ਼ੇਖ (19), ਅਨਮ ਸ਼ੇਖ (18) ਅਤੇ ਸ਼ਿਵਮ ਕਸ਼ਯਪ (18)।
ਬੱਸ ਡਰਾਈਵਰ ਸੰਜੇ ਮੋਰੇ ਨੇ ਸ਼ਰਾਬ ਪੀਤੀ ਹੋਈ ਸੀ
ਸ਼ੁਰੂਆਤੀ ਰਿਪੋਰਟਾਂ ਮੁਤਾਬਕ ਬੱਸ ਡਰਾਈਵਰ ਦੀ ਪਛਾਣ ਸੰਜੇ ਮੋਰੇ ਵਜੋਂ ਹੋਈ ਹੈ। ਉਹ ਨਸ਼ੇ ਦੀ ਹਾਲਤ ਵਿੱਚ ਸੀ। ਇਸ ਦੌਰਾਨ ਉਹ ਬੱਸ ‘ਤੇ ਕਾਬੂ ਗੁਆ ਬੈਠਾ ਅਤੇ ਸੜਕ ‘ਤੇ ਖੜ੍ਹੇ ਹੋਰ ਵਾਹਨਾਂ ਨੂੰ ਕਰੀਬ 500 ਮੀਟਰ ਤੱਕ ਕੁਚਲਦਾ ਗਿਆ।