Mumbai News: ਅੱਲੂ ਅਰਜੁਨ ਸਟਾਰਰ ‘ਪੁਸ਼ਪਾ-2’ ਨੇ 5 ਦਸੰਬਰ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਐਡਵਾਂਸ ਬੁਕਿੰਗ ਤੋਂ ਜ਼ਬਰਦਸਤ ਹੁੰਗਾਰਾ ਦਿੱਤਾ। ਇਸ ਲਈ ਸਿਨੇਮਾਘਰਾਂ ‘ਚ ਆਉਣ ਤੋਂ ਬਾਅਦ ‘ਪੁਸ਼ਪਾ-2’ ਦੇ ਸ਼ੋਅ ਹਾਊਸਫੁੱਲ ਨਜ਼ਰ ਆਏ। ‘ਪੁਸ਼ਪਾ-2’ ਨੇ ਰਿਲੀਜ਼ ਹੁੰਦੇ ਹੀ ਬਾਕਸ ਆਫਿਸ ‘ਤੇ ਹਲਚਲ ਮਚਾ ਦਿੱਤੀ ਹੈ। ਅੱਲੂ ਅਰਜੁਨ ਦੀ ਫਿਲਮ ਨੇ ਪਹਿਲੇ ਦਿਨ ਤੋਂ ਹੀ ਬਾਕਸ ਆਫਿਸ ਦੇ ਰਿਕਾਰਡ ਤੋੜ ਦਿੱਤੇ ਹਨ। ‘ਪੁਸ਼ਪਾ-2’ ਨੂੰ ਰਿਲੀਜ਼ ਹੋਏ ਚਾਰ ਦਿਨ ਹੋ ਗਏ ਹਨ। ਹੁਣ ਇਸ ਫਿਲਮ ਦਾ ਚਾਰ ਦਿਨਾ ਬਾਕਸ ਆਫਿਸ ਕਲੈਕਸ਼ਨ ਸਾਹਮਣੇ ਆਇਆ ਹੈ।
‘ਪੁਸ਼ਪਾ-2’ ਨੇ ਪਹਿਲੇ ਦਿਨ 164.25 ਕਰੋੜ ਦੀ ਕਮਾਈ ਕੀਤੀ। ਦੂਜੇ ਦਿਨ ਇਸਨੇ 93.8 ਕਰੋੜ ਰੁਪਏ ਕਮਾਏ। ਦੂਜੇ ਦਿਨ ‘ਪੁਸ਼ਪਾ-2’ ਦੀ ਕਮਾਈ ‘ਚ ਗਿਰਾਵਟ ਦਰਜ ਕੀਤੀ ਗਈ ਸੀ ਪਰ ਪਹਿਲੇ ਵੀਕੈਂਡ ‘ਚ ਫਿਲਮ ਨੇ ਧਮਾਲ ਮਚਾ ਦਿੱਤੀ ਹੈ ਅਤੇ ਚੰਗੀ ਕਮਾਈ ਕੀਤੀ ਹੈ। ‘ਪੁਸ਼ਪਾ-2’ ਨੇ ਤੀਜੇ ਦਿਨ ਯਾਨੀ ਸ਼ਨੀਵਾਰ ਨੂੰ 119.25 ਕਰੋੜ ਦੀ ਕਮਾਈ ਕੀਤੀ ਹੈ। ਚੌਥੇ ਦਿਨ ਐਤਵਾਰ ਨੂੰ 141.5 ਕਰੋੜ ਰੁਪਏ ਦਾ ਕਲੈਕਸ਼ਨ ਹੋਇਆ। ਸਿਰਫ ਚਾਰ ਦਿਨਾਂ ‘ਚ ‘ਪੁਸ਼ਪਾ-2’ ਨੇ ਦੇਸ਼ ‘ਚ 500 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਇਹ ਫਿਲਮ ਹੁਣ ਤੱਕ 529.45 ਕਰੋੜ ਰੁਪਏ ਦੀ ਕਮਾਈ ਕਰਨ ‘ਚ ਸਫਲ ਰਹੀ ਹੈ। ਉੱਥੇ ਹੀ ਇਸ ਨੇ ਪਹਿਲੇ ਵੀਕੈਂਡ ‘ਚ ਦੁਨੀਆ ਭਰ ‘ਚ 800 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ।
ਇਹ 2021 ‘ਚ ਰਿਲੀਜ਼ ਹੋਈ ਫਿਲਮ ‘ਪੁਸ਼ਪਾ: ਦਿ ਰਾਈਜ਼’ ਦਾ ਸੀਕਵਲ ਹੈ। ‘ਪੁਸ਼ਪਾ 2: ਦ ਰੂਲ’ ਤੋਂ ਬਾਅਦ ਹੁਣ ਇਸ ਫਿਲਮ ਦੇ ਤੀਜੇ ਭਾਗ ਦਾ ਵੀ ਐਲਾਨ ਹੋ ਗਿਆ ਹੈ। ‘ਪੁਸ਼ਪਾ-2’ ‘ਚ ਅੱਲੂ ਅਰਜੁਨ, ਰਸ਼ਮਿਕਾ ਮੰਦਾਨਾ, ਫਹਾਦ ਫਾਸਿਲ ਮੁੱਖ ਭੂਮਿਕਾਵਾਂ ‘ਚ ਹਨ। ਇਸ ਫਿਲਮ ਦਾ ਨਿਰਦੇਸ਼ਨ ਸੁਕੁਮਾਰ ਨੇ ਕੀਤਾ ਹੈ।
ਹਿੰਦੂਸਥਾਨ ਸਮਾਚਾਰ