ਦਿੱਲੀ ਦੇ ਸਕੂਲਾਂ ਨੂੰ ਇੱਕ ਵਾਰ ਫਿਰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸੋਮਵਾਰ (9 ਦਸੰਬਰ) ਨੂੰ ਸਵੇਰੇ 7.00 ਵਜੇ ਪੱਛਮੀ ਵਿਹਾਰ ਦੇ ਡੀਪੀਐਸ ਅਤੇ ਜੀਡੀ ਗੋਇਨਕਾ ਸਕੂਲ ਪ੍ਰਬੰਧਨ ਨੂੰ ਬੰਬ ਦੀ ਧਮਕੀ ਮਿਲੀ। ਇਸ ਸਮੇਂ ਤੱਕ ਬੱਚੇ ਆਪਣੀਆਂ ਜਮਾਤਾਂ ਲਈ ਸਕੂਲ ਪਹੁੰਚ ਚੁੱਕੇ ਸਨ। ਧਮਕੀ ਦਾ ਮਾਮਲਾ ਸਾਹਮਣੇ ਆਉਂਦਿਆਂ ਹੀ ਸਭ ਤੋਂ ਪਹਿਲਾਂ ਬੱਚਿਆਂ ਨੂੰ ਘਰ ਭੇਜਿਆ ਗਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ ਗਈ।
ਦਸ ਦਇਏ ਕਿ ਆਰਕੇ ਪੁਰਮ ਸਥਿਤ ਦਿੱਲੀ ਪਬਲਿਕ ਸਕੂਲ ਅਤੇ ਪੱਛਮੀ ਵਿਹਾਰ ਸਥਿਤ ਜੀਡੀ ਗੋਇਨਕਾ ਪਬਲਿਕ ਸਕੂਲ ਨੂੰ ਈ-ਮੇਲ ਰਾਹੀਂ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਦਿੱਲੀ ਪੁਲਸ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ। ਪੁਲਸ ਦੀ ਇੱਕ ਟੀਮ ਦਿੱਲੀ ਪਬਲਿਕ ਸਕੂਲ ਪਹੁੰਚ ਗਈ ਹੈ। ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇਸ ਵਾਰ ਧਮਕੀ ਭੇਜਣ ਵਾਲਾ ਕੌਣ ਹੈ।
ਫਾਇਰ ਬ੍ਰਿਗੇਡ ਅਤੇ ਦਿੱਲੀ ਪੁਲਸ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।