Sri fatehgarh Sahib: ਸ੍ਰੀ ਫਤਹਿਗੜ੍ਹ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਬਾਦਲ ਧਾਰਮਿਕ ਸਜ਼ਾ ਭੁਗਤਣ ਅੱਜ ਸ਼ਨੀਵਾਰ ਨੂੰ ਫਤਿਹਗੜ੍ਹ ਸਾਹਿਬ ਪਹੁੰਚੇ ਹਨ। ਜਿਥੇ ਉਹ ਆਪਣੀ ਸਜ਼ਾ ਨਿਭਾ ਰਹੇ ਹਨ। ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਅਤੇ ਸ੍ਰੀ ਕੇਸਗੜ੍ਹ ਸਾਹਿਬ ਵਿੱਚ 2 ਦਿਨ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਇੱਥੇ ਪਹੁੰਚੇ ਹਨ।ਸੁਖਬੀਰ ਸਿੰਘ ਬਾਦਲ ਨੂੰ ਫਤਿਹਗੜ੍ਹ ਸਾਹਿਬ ‘ਚ ਲਗਾਤਾਰ ਸੁਰੱਖਿਆ ਘੇਰੇ ‘ਚ ਰੱਖਿਆ ਗਿਆ ਹੈ। ਉਸ ਨੂੰ ਚਾਰੋਂ ਪਾਸਿਓਂ ਘੇਰਿਆ ਹੋਇਆ ਹੈ ਅਤੇ ਸੰਗਤ ਨੂੰ ਉਸ ਦੇ ਨੇੜੇ ਵੀ ਨਹੀਂ ਜਾਣ ਦਿੱਤਾ ਜਾ ਰਿਹਾ। ਅੱਜ ਸੁਖਬੀਰ ਬਾਦਲ ਸੇਵਾਦਾਰ ਦਾ ਪਹਿਰਾਵਾ ਪਾ ਕੇ, ਹੱਥ ਵਿੱਚ ਬਰਛਾ ਫੜ ਕੇ ਅਤੇ ਗਲ ਵਿੱਚ ਤਖ਼ਤੀ ਲਟਕਾ ਕੇ ਇੱਥੇ ਇੱਕ ਘੰਟਾ ਕੀਰਤਨ ਸੁਣਨਗੇ ਅਤੇ ਭਾਂਡੇ ਵੀ ਸਾਫ਼ ਕਰਨਗੇ।
ਹਿੰਦੂਸਥਾਨ ਸਮਾਚਾਰ