Ferozepur punjab: ਫਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਅੱਛੇਵਾਲਾ ਵਿਖੇ ਬੇਅਦਬੀ ਦਾ ਇਕ ਵਿਲੱਖਣ ਮਾਮਲਾ ਸਾਹਮਣੇ ਆਇਆ ਹੈ। ਇਥੇ ਆਰਥਿਕ ਤੰਗੀ ਦੇ ਚੱਲਦਿਆਂ ਇਕ ਅੰਮ੍ਰਿਤਧਾਰੀ ਸਿੱਖ ਨੇ ਪਾਦਰੀ ਤੋਂ ਦੋ ਲੱਖ ਰੁਪਏ ਲੈ ਕੇ ਧਰਮ ਪਰਿਵਰਤਨ ਤਾਂ ਕੀਤਾ ਹੀ, ਸਗੋਂ ਗੁਟਕਾ ਸਾਹਿਬ ਤੇ ਹੋਰ ਧਾਰਮਿਕ ਤਸਵੀਰਾਂ ਸੜਕ ’ਤੇ ਸੁੱਟ ਦਿੱਤੀਆਂ। ਘਟਨਾ ਦਾ ਪਤਾ ਲੱਗਦਿਆਂ ਹੀ ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਕਾਰਕੁੰਨ ਮੌਕੇ ’ਤੇ ਪੱਜੇ। ਕੂੜੇ ਦੇ ਢੇਰ ’ਤੇ ਸੁੱਟੀ ਬੋਰੀ ਵਿਚੋਂ ਧਾਰਮਿਕ ਪੁਸਤਕਾਂ ਦੇ ਨਾਲ ਨਾਲ ਦੋਸ਼ੀ ਪਰਿਵਾਰ ਦੀ ਤਸਵੀਰ ਵੀ ਬਰਾਮਦ ਹੋਣ ’ਤੇ ਉਹ ਘਰ ਪਹੁੰਚ ਗਏ।
ਮੁਲਜ਼ਮ ਧਰਮਿੰਦਰ ਸਿੰਘ ਨੇ ਮੰਨਿਆਂ ਕਿ ਉਸ ਨੇ ਅੰਮ੍ਰਿਤ ਛਕਿਆ ਹੋਇਆ ਹੈ। ਘਰ ਵਿਚ ਆਰਥਿਕ ਤੰਗੀ ਦੇ ਚੱਲਦਿਆਂ ਉਸ ਨੇ ਪਾਦਰੀ ਪਰਦੀਪ ਸਿੰਘ ਤੋਂ ਦੋ ਲੱਖ ਰੁਪਏ ਲੈ ਕੇ ਇਸਾਈ ਧਰਮ ਅਪਣਾ ਲਿਆ। ਇਸ ਤੋਂ ਬਾਅਦ ਪਾਦਰੀ ਦੇ ਆਖਣ ’ਤੇ ਤਸਵੀਰਾਂ ਅਤੇ ਗੁਟਕਾ ਸਾਹਿਬ ਬਾਹਰ ਸੁੱਟ ਦਿੱਤੇ। ਉਧਰ ਮੌਕੇ ’ਤੇ ਪਹੁੰਚੇ ਡੀਐਸਪੀ ਸਿਟੀ ਸੁਖਵਿੰਦਰ ਸਿੰਘ ਨੇ ਆਖਿਆ ਕਿਫਿਲਹਾਲ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।