New Delhi: ਘਰੇਲੂ ਸ਼ੇਅਰ ਬਾਜ਼ਾਰ ‘ਚ ਅੱਜ ਸ਼ੁਰੂਆਤੀ ਕਾਰੋਬਾਰ ਤੋਂ ਦਬਾਅ ਬਣਿਆ ਨਜ਼ਰ ਆ ਰਿਹਾ ਹੈ। ਕਾਰੋਬਾਰ ਦੀ ਸ਼ੁਰੂਆਤ ਮਜ਼ਬੂਤੀ ਦੇ ਨਾ ਹੋਈ ਪਰ ਕਾਰੋਬਾਰ ਦੇ ਪਹਿਲੇ 20 ਮਿੰਟਾਂ ਬਾਅਦ ਵਿਕਰੀ ਦੇ ਦਬਾਅ ਕਾਰਨ ਸ਼ੇਅਰ ਬਾਜ਼ਾਰ ਦੀ ਚਾਲ ਵਿੱਚ ਗਿਰਾਵਟ ਆ ਗਈ। ਕਾਰੋਬਾਰ ਦੋਰਾਨ ਫਿਲਹਾਲ ਸੈਂਸੈਕਸ 265.12 ਅੰਕ ਭਾਵ 0.33 ਫੀਸਦੀ ਦੀ ਗਿਰਾਵਟ ਨਾਲ 80,691.20 ਅੰਕ ਦੇ ਪੱਧਰ ’ਤੇ ਅਤੇ ਨਿਫਟੀ 101.35 ਅੰਕ ਭਾਵ 0.41 ਫੀਸਦੀ ਦੀ ਗਿਰਾਵਟ ਨਾਲ 24,366.10 ਅੰਕ ਦੇ ਪੱਧਰ ’ਤੇ ਕਾਰੋਬਾਰ ਕਰ ਰਹੇ ਸੀ।
ਕਾਰੋਬਾਰ ਦੇ ਪਹਿਲੇ ਘੰਟੇ ਦੇ ਬਾਅਦ ਸ਼ੇਅਰ ਬਾਜ਼ਾਰ ਦੇ ਦਿੱਗਜ਼ ਸ਼ੇਅਰਾਂ ਵਿੱਚੋਂ ਭਾਰਤੀ ਏਅਰਟੈੱਲ, ਟੀਸੀਐਸ, ਟੈਕ ਮਹਿੰਦਰਾ, ਇੰਫੋਸਿਸ ਅਤੇ ਵਿਪਰੋ ਦੇ ਸ਼ੇਅਰ 0.81 ਤੋਂ 0.41 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਦੂਜੇ ਪਾਸੇ ਬਜਾਜ ਆਟੋ, ਐਨਟੀਪੀਸੀ, ਪਾਵਰ ਗਰਿੱਡ ਕਾਰਪੋਰੇਸ਼ਨ, ਐਸਬੀਆਈ ਲਾਈਫ਼ ਇੰਸ਼ੋਰੈਂਸ ਅਤੇ ਜੇਐਸਡਬਲਯੂ ਸਟੀਲ ਦੇ ਸ਼ੇਅਰ 1.93 ਤੋਂ 1.39 ਫ਼ੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਇਸੇ ਤਰ੍ਹਾਂ ਸੈਂਸੈਕਸ ‘ਚ ਸ਼ਾਮਲ 30 ਸ਼ੇਅਰਾਂ ‘ਚੋਂ 7 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਨਿਸ਼ਾਨ ‘ਤੇ ਰਹੇ। ਦੂਜੇ ਪਾਸੇ ਬਿਕਵਾਲੀ ਦੇ ਦਬਾਅ ਕਾਰਨ 23 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਹਨ। ਨਿਫਟੀ ‘ਚ ਸ਼ਾਮਲ 50 ਸ਼ੇਅਰਾਂ ‘ਚੋਂ 08 ਸ਼ੇਅਰ ਹਰੇ ਨਿਸ਼ਾਨ ‘ਤੇ ਅਤੇ 42 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰਦੇ ਦੇਖੇ ਗਏ।
ਬੀਐਸਈ ਦਾ ਸੈਂਸੈਕਸ ਅੱਜ 226.41 ਅੰਕਾਂ ਦੀ ਮਜ਼ਬੂਤੀ ਨਾਲ 81,182.74 ਅੰਕਾਂ ‘ਤੇ ਖੁੱਲ੍ਹਿਆ। ਕਾਰੋਬਾਰ ਸ਼ੁਰੂ ਹੁੰਦੇ ਹੀ ਇਹ ਸੂਚਕਾਂਕ ਮਾਮੂਲੀ ਤੇਜ਼ੀ ਨਾਲ 81,198.87 ਅੰਕ ‘ਤੇ ਪਹੁੰਚ ਗਿਆ ਪਰ ਇਸ ਤੋਂ ਬਾਅਦ ਬਾਜ਼ਾਰ ‘ਚ ਵਿਕਰੀ ਦਾ ਦਬਾਅ ਬਣਿਆ ਰਿਹਾ। ਲਗਾਤਾਰ ਵਿਕਰੀ ਕਾਰਨ ਇਹ ਸੂਚਕਾਂਕ ਡਿੱਗਦਾ ਰਿਹਾ। ਸੈਂਸੈਕਸ ਦੀ ਤਰ੍ਹਾਂ, ਐਨਐਸਈ ਨਿਫਟੀ ਨੇ ਵੀ ਅੱਜ 71.70 ਅੰਕਾਂ ਦੀ ਛਾਲ ਮਾਰ ਕੇ 24,539.15 ਅੰਕਾਂ ‘ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ। ਬਾਜ਼ਾਰ ਖੁੱਲ੍ਹਣ ਤੋਂ ਬਾਅਦ ਪਹਿਲੇ 20 ਮਿੰਟਾਂ ਤੱਕ ਇਸ ਸੂਚਕਾਂਕ ਦੀ ਗਤੀਵਿਧੀ ‘ਚ ਮਾਮੂਲੀ ਉਤਰਾਅ-ਚੜ੍ਹਾਅ ਰਹੇ ਪਰ ਇਸ ਤੋਂ ਬਾਅਦ ਮਜ਼ਬੂਤ ਬਿਕਵਾਲੀ ਕਾਰਨ ਇਹ ਸੂਚਕਾਂਕ ਲਾਲ ਨਿਸ਼ਾਨ ‘ਤੇ ਆ ਗਿਆ। ਲਗਾਤਾਰ ਵਿਕਰੀ ਕਾਰਨ ਇਹ ਸੂਚਕਾਂਕ 24,388.45 ਅੰਕ ਤੱਕ ਡਿੱਗ ਗਿਆ।
ਇਸ ਤੋਂ ਪਹਿਲਾਂ ਆਖਰੀ ਕਾਰੋਬਾਰੀ ਦਿਨ ਬੁੱਧਵਾਰ ਨੂੰ ਸੈਂਸੈਕਸ 110.58 ਅੰਕ ਜਾਂ 0.14 ਫੀਸਦੀ ਮਜ਼ਬੂਤੀ ਨਾਲ 80,956.33 ਅੰਕਾਂ ਦੇ ਪੱਧਰ ‘ਤੇ ਅਤੇ ਨਿਫਟੀ 10.30 ਅੰਕ ਜਾਂ 0.04 ਫੀਸਦੀ ਮਜ਼ਬੂਤੀ ਨਾਲ 24,467.45 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ