Gunman Jasbir Singh statement : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਹਮਲੇ ਵਿੱਚ ਮੌਕੇ ਤੇ ਮੌਜੂਦ ਗਨਮੈਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਗੰਨਮੈਨ ਜਸਬੀਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਸਬੰਧੀ ਪਹਿਲਾਂ ਹੀ ਸੰਕੇਤ ਸਨ ਕਿ ਅਜਿਹਾ ਕੁੱਝ ਵਾਪਰ ਸਕਦਾ ਹੈ। ਦੱਸ ਦਈਏ ਕਿ ਜਸਬੀਰ ਸਿੰਘ, ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਵਿੱਚ 20 ਸਾਲ ਤੋਂ ਲਗਾਤਾਰ ਡਿਊਟੀ ‘ਤੇ ਤੈਨਾਤ ਹਨ।
ASI ਜਸਬੀਰ ਸਿੰਘ (ਨੰਬਰ 1343) ASI ਅੰਮ੍ਰਿਤਸਰ ਸਿਟੀ ਨੇ ਕਿਹਾ, ”ਉਹ ਸੁਖਬੀਰ ਸਿੰਘ ਬਾਦਲ ਨਾਲ 20 ਸਾਲ ਤੋਂ ਲਗਾਤਾਰ ਆਪਣੀ ਸੁਰੱਖਿਆ ਗਾਰਡ ਵੱਜੋਂ ਸੁਰੱਖਿਆ ਵਿੱਚ ਤੈਨਾਤ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਵੀ ਅਧਿਕਾਰੀਆਂ ਨੇ ਅਜਿਹੀ ਘਟਨਾ ਦੇ ਸਬੰਧ ਵਿੱਚ ਸੰਕੇਤ ਦਿੱਤੇ ਸਨ ਕਿ ਅਜਿਹਾ ਕੁੱਝ ਵਾਪਰ ਸਕਦਾ ਹੈ, ਜਿਸ ਨੂੰ ਲੈ ਕੇ ਰੋਜ਼ਾਨਾ ਦੀ ਤਰ੍ਹਾਂ ਮੁਸਤੈਦ ਸਨ।”
ਉਨ੍ਹਾਂ ਅੱਗੇ ਕਿਹਾ, ”ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਵੇਖਦੇ ਹੋਏ ਇਥੇ ਕਿਸੇ ਨੂੰ ਨਾ ਤਾਂ ਰੋਕਿਆ ਜਾ ਸਕਦਾ ਹੈ ਅਤੇ ਨਾ ਹੀ ਕਿਸੇ ਦੀ ਤਲਾਸ਼ੀ ਲਈ ਜਾ ਸਕਦੀ ਹੈ। ਇਸ ਲਈ ਜਦੋਂ ਨਾਰਾਇਣ ਸਿੰਘ ਚੌੜਾ ਨੇੜੇ ਹਮਲਾ ਕਰਨ ਲਈ ਵਧਿਆ ਤਾਂ ਉਨ੍ਹਾਂ ਨੇ ਤੁਰੰਤ ਮੁਸਤੈਦੀ ਵਿਖਾਉਂਦਿਆਂ ਰਾਊਂਡਅਪ ਕਰ ਲਿਆ ਅਤੇ ਉਸ ਦਾ ਪਿਸਤੌਲ ਖੋਹ ਕੇ ਗ੍ਰਿਫ਼ਤਾਰ ਕਰ ਲਿਆ।”