Punjab News: ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਬਾਹਰ ਸੁਖਬੀਰ ਸਿੰਘ ਬਾਦਲ ‘ਤੇ ਗੋਲੀ ਚਲਾਉਣ ਵਾਲਾ ਬਜ਼ੁਰਗ ਵਿਅਕਤੀ ਦੱਸਿਆ ਨਰਾਇਣ ਸਿੰਘ ਚੌੜਾ ਹੈ। ਨਰਾਇਣ ਸਿੰਘ ਚੌੜਾ ਨੂੰ ਪੁਲਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖ਼ਤ ਵੱਲੋਂ ਧਾਰਮਿਕ ਸਜ਼ਾ ਸੁਣਾਈ ਗਈ ਹੈ ਅਤੇ ਸਜ਼ਾ ਵਜੋਂ ਉਹ ਸ੍ਰੀ ਹਰਿਮੰਦਰ ਸਾਹਿਬ ਵਿੱਚ ਸੇਵਾ ਨਿਭਾਅ ਰਹੇ ਹਨ।
ਪੰਜਾਬ ਪੁਲਸ ਕਮਿਸ਼ਨਰ ਮੁਤਾਬਕ ਨਰਾਇਣ ਸਿੰਘ ਚੌੜਾ ਦਾ ਅਪਰਾਧਿਕ ਪਿਛੋਕੜ ਹੈ। ਇਨ੍ਹਾਂ ਹੀ ਨਹੀਂ ਨਰਾਇਣ ਸਿੰਘ ਚੌੜਾ ਬੁੜੈਲ ਜੇਲ ਬ੍ਰੇਕ ਦਾ ਮੁੱਖ ਦੋਸ਼ੀ ਹੈ ਅਤੇ ਡੇਰਾ ਬਾਬਾ ਨਾਨਕ ਦੇ ਪਿੰਡ ਚੌੜਾ ਦਾ ਮੁਲਜ਼ਮ ਰਹਿਣ ਵਾਲਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਹਮਲਾਵਰ ਦਾ ਨਾਂ ਨਰਾਇਣ ਸਿੰਘ ਚੌੜਾ ਹੈ। ਜੋ ਕਿ ਡੇਰਾ ਬਾਬਾ ਨਾਨਕ ਮਾਰਕਿਟ ਕਮੇਟੀ ਚੇਅਰਮੈਨ ਨਰਿੰਦਰ ਸਿੰਘ ਚੌੜਾ ਦਾ ਭਰਾ ਹੈ। ਉਹ ਪਹਿਲੇ ਦਿਨ ਤੋਂ ਹੀ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਕਰਨ ਦੀ ਫਿਰਾਕ ’ਚ ਸੀ। ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ’ਤੇ ਸਾਨੂੰ ਕੋਈ ਵੀ ਭਰੋਸਾ ਨਹੀਂ ਹੈ। ਪੂਰੇ ਮਾਮਲੇ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ। ਸਾਡੀ ਲੀਡਰਸ਼ਿਪ ਨੂੰ ਖਤਮ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ।
ਸੁਖਬੀਰ ਸਿੰਘ ਬਾਦਲ ’ਤੇ ਹਮਲਾ ਕਰਨ ਵਾਲੇ ਨਾਲ ਜੁੜੀਆਂ ਖ਼ਾਸ ਗੱਲ੍ਹਾਂ
- ਖਾਲਿਸਤਾਨ ਦਾ ਸਮਰਥਕ ਹੈ ਮੁਲਜ਼ਮ
- ਦਲ ਖਾਲਸਾ ਨਾਲ ਜੁੜਿਆ ਹੋਇਆ ਹੈ ਨਰਾਇਣ ਸਿੰਘ ਚੌੜਾ
- ਨਰਾਇਣ ਸਿੰਘ ਚੌੜਾ ਸਾਲ 2018 ’ਚ ਹੀ ਜੇਲ੍ਹ ਤੋਂ ਬਾਹਰ ਆਇਆ
- ਖਾਲਿਸਤਾਨ ਲਿਬਰਲ ਫੋਰਸ ਨਾਲ ਜੁੜਿਆ ਹੋਇਆ ਹੈ ਨਰਾਇਣ ਸਿੰਘ
- 1984 ਵੇਲੇ ਪਾਕਿਸਤਾਨ ਤੋਂ ਭਾਰੀ ਅਸਲੇ ਦੀ ਭਾਰਤ ’ਚ ਸਪਲਾਈ ਕੀਤੀ
- 12 ਤੋਂ ਜ਼ਿਆਦਾ ਗੰਭੀਰ ਕੇਸਾਂ ’ਚ ਸ਼ਮੂਲੀਅਤ
- 1984 ਵੇਲੇ ਪਾਕਿਸਤਾਨ ਗਿਆ ਸੀ ਮੁਲਜ਼ਮ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਇਸ ਹਮਲੇ ਤੋਂ ਬਾਅਦ ਪੰਜਾਬ ਸਰਕਾਰ ’ਤੇ ਸਵਾਲ ਚੁੱਕੇ ਗਏ ਹਨ। ਉਨ੍ਹਾਂ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਹਮਲਾ ਕਰਦੇ ਹੋਏ ਸੀਐਮ ਭਗਵੰਤ ਮਾਨ ਦੇ ਅਸਤੀਫਾ ਦੀ ਮੰਗ ਵੀ ਕੀਤੀ ਹੈ।