Mumbai News: ਮਸ਼ਹੂਰ ਟੀਵੀ ਅਦਾਕਾਰਾ ਅਤੇ ‘ਕੁੰਡਲੀ ਭਾਗਿਆ’ ਫੇਮ ਸ਼ਰਧਾ ਆਰੀਆ ਮਾਂ ਬਣ ਗਈ ਹੈ। ਸ਼ਰਧਾ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਹੈ। ਉਨ੍ਹਾਂ ਨੇ ਆਪਣੇ ਬੱਚਿਆਂ ਦੇ ਜਨਮ ਦੀ ਖਬਰ ਇੰਸਟਾਗ੍ਰਾਮ ‘ਤੇ ਇਕ ਪੋਸਟ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।
ਵਿਆਹ ਦੇ ਤਿੰਨ ਸਾਲ ਬਾਅਦ ਸ਼ਰਧਾ ਅਤੇ ਉਨ੍ਹਾਂ ਦੇ ਪਤੀ ਰਾਹੁਲ ਨਾਗਲ ਮਾਤਾ-ਪਿਤਾ ਬਣ ਗਏ ਹਨ। ਸ਼ਰਧਾ ਨੇ ਆਪਣੇ ਬੈੱਡ ਦੇ ਕੋਲ ਰੱਖੇ ਗੁਬਾਰਿਆਂ ਦਾ ਵੀਡੀਓ ਸ਼ੇਅਰ ਕੀਤਾ ਹੈ। ਇਨ੍ਹਾਂ ਗੁਬਾਰਿਆਂ ‘ਤੇ ‘ਬੇਬੀ ਬੁਆਏ’ ਅਤੇ ‘ਬੇਬੀ ਗਰਲ’ ਲਿਖਿਆ ਹੋਇਆ ਹੈ। ਭਾਵ ਉਨ੍ਹਾਂ ਨੇ ਇਕ ਪੁੱਤਰ ਅਤੇ ਇਕ ਬੇਟੀ ਨੂੰ ਜਨਮ ਦਿੱਤਾ ਹੈ। ਉਨ੍ਹਾਂ ਨੇ ਵੀਡੀਓ ਦੇ ਕੈਪਸ਼ਨ ‘ਚ ਲਿਖਿਆ, “ਇਨ੍ਹਾਂ ਦੋਹਾਂ ਦੇ ਆਉਣ ਨਾਲ ਸਾਡਾ ਪਰਿਵਾਰ ਪੂਰਾ ਹੋ ਗਿਆ ਹੈ। ‘ਕੁੰਡਲੀ ਭਾਗਿਆ’ ਦੀ ਪ੍ਰੀਤਾ ਯਾਨੀ ਸ਼ਰਧਾ ਹੁਣ ਜੁੜਵਾਂ ਬੱਚਿਆਂ ਦੀ ਮਾਂ ਹੈ। ਅਦਰੀਜਾ ਰਾਏ, ਸਵਾਤੀ ਕਪੂਰ, ਰੁਹੀ ਚਤੁਰਵੇਦੀ, ਕ੍ਰਿਸ਼ਨਾ ਮੁਖਰਜੀ, ਟਵਿੰਕਲ ਵਸ਼ਿਸ਼ਟ ਵਰਗੇ ਕਲਾਕਾਰਾਂ ਨੇ ਕਮੈਂਟ ਕਰਕੇ ਸ਼ਰਧਾ ਨੂੰ ਵਧਾਈ ਦਿੱਤੀ ਹੈ। ਸ਼ਰਧਾ ਦੀ ਪੋਸਟ ‘ਤੇ ਪ੍ਰਸ਼ੰਸਕਾਂ ਨੇ ਲਾਈਕਸ ਅਤੇ ਕਮੈਂਟਸ ਵੀ ਕੀਤੇ ਹਨ।
ਅਦਾਕਾਰਾ ਸ਼ਰਧਾ ਆਰੀਆ ਅਤੇ ਰਾਹੁਲ ਨਾਗਲ ਦਾ ਵਿਆਹ ਸਾਲ 2021 ਵਿੱਚ ਹੋਇਆ ਸੀ। ਸ਼ਰਧਾ ਐਕਟਿੰਗ ਦੇ ਖੇਤਰ ‘ਚ ਕੰਮ ਕਰ ਰਹੀ ਹੈ, ਜਦਕਿ ਰਾਹੁਲ ਨੇਵਲ ਅਫਸਰ ਹਨ। ਦੋਹਾਂ ਦਾ ਵਿਆਹ ਬਹੁਤ ਧੂਮ-ਧਾਮ ਨਾਲ ਹੋਇਆ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਸਨ। ਹੁਣ ਤਿੰਨ ਸਾਲ ਬਾਅਦ ਦੋਵੇਂ ਮਾਤਾ-ਪਿਤਾ ਬਣ ਗਏ ਹਨ ਅਤੇ ਜੁੜਵਾ ਬੱਚੇ ਉਨ੍ਹਾਂ ਦੇ ਘਰ ਆ ਗਏ ਹਨ।
ਹਿੰਦੂਸਥਾਨ ਸਮਾਚਾਰ