Chandigarh News: ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖ਼ਾਹੀਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਬਾਰੇ ਫ਼ੈਸਲਾ ਸੁਣਾਇਆ ਗਿਆ। ਸੁਖਬੀਰ ਨੂੰ ਧਾਰਮਿਕ ਸਜ਼ਾ ਸੁਣਾਈ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੰਜ ਸਿੰਘ ਸਾਹਿਬਾਨਾਂ ਦੀ ਇੱਕਤਰਤਾ ਮਗਰੋਂ ਫੈਸਲਾ ਲਿਆ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਸ ਇਤਿਹਾਸਿਕ ਫ਼ੈਸਲੇ ਨੂੰ ਭਾਜਪਾ ਲੀਡਰ ਸੁਨੀਲ ਜਾਖੜ ਨੇ ਵੀ ਬਿਆਨ ਜਾਰੀ ਕੀਤਾ ਹੈ। ਜਾਖੜ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਤਿਹਾਸਿਕ ਫ਼ੈਸਲੇ ਨੇ ਪੰਥ ਦੀ ਸੰਸਥਾ ਦੇ ਰੁਤਬੇ ਨੂੰ ਹੋਰ ਉੱਚਾ ਕੀਤਾ ਹੈ। ਉਨ੍ਹਾਂ ਟਵੀਟ ਕਰਕੇ ਲਿਖਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਇਤਿਹਾਸਿਕ ਸੁਣਵਾਈ ਨੇ ਪੰਥ ਦੀ ਇਸ ਸਿਰਮੌਰ ਸੰਸਥਾ ਦੇ ਰੁਤਬੇ ਨੂੰ ਹੋਰ ਉੱਚਾ ਕਰ ਦਿੱਤਾ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਸ ਤਰ੍ਹਾਂ ਅੱਜ ਫੈਸਲਾ ਆਇਆ ਹੈ ਉਸ ਨਾਲ ਇਸ ਸੰਸਥਾ ਦਾ ਸਨਮਾਨ ਜਿੱਥੇ ਹੋਰ ਵੱਡਾ ਹੋ ਗਿਆ ਹੈ ਉੱਥੇ ਕੌਮ ਨੂੰ ਵੀ ਮਾਣ ਹੈ ਕਿ ਉਹਨਾਂ ਦੀ ਅਗਵਾਈ ਕਰਨ ਲਈ ਸਾਡੇ ਗੁਰੂ ਸਾਹਿਬਾਨ ਨੇ ਇਸ ਤਰ੍ਹਾਂ ਦੀ ਇੱਕ ਉੱਚ ਤਾਕਤੀ ਸੰਸਥਾ ਬਣਾਈ ਸੀ, ਜੋਕਿ ਗੁਰ ਆਸੇ ਤੋਂ ਥਿੜਕਣ ਵਾਲਿਆਂ ਨੂੰ ਸਿੱਧੇ ਰਾਹ ਲੈਕੇ ਆਉਣ ਦੇ ਸਮਰੱਥ ਹੈ।
ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਹੋਈ ਇਤਿਹਾਸਿਕ ਸੁਣਵਾਈ ਨੇ ਪੰਥ ਦੀ ਇਸ ਸਿਰਮੌਰ ਸੰਸਥਾ ਦੇ ਰੁਤਬੇ ਨੂੰ ਹੋਰ ਉੱਚਾ ਕਰ ਦਿੱਤਾ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਸ ਤਰ੍ਹਾਂ ਅੱਜ ਫੈਸਲਾ ਆਇਆ ਹੈ ਉਸ ਨਾਲ ਇਸ ਸੰਸਥਾ ਦਾ ਸਨਮਾਨ ਜਿੱਥੇ ਹੋਰ ਵੱਡਾ ਹੋ ਗਿਆ ਹੈ ਉੱਥੇ ਕੌਮ ਨੂੰ ਵੀ ਮਾਣ ਹੈ ਕਿ ਉਹਨਾਂ ਦੀ ਅਗਵਾਈ ਕਰਨ ਲਈ ਸਾਡੇ ਗੁਰੂ ਸਾਹਿਬਾਨ…
— Sunil Jakhar (@sunilkjakhar) December 2, 2024
ਹਿੰਦੂਸਥਾਨ ਸਮਾਚਾਰ