ਪੀਐਮ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਦੇ ਸਬੰਧ ਵਿੱਚ ਚੰਡੀਗੜ੍ਹ ਪੁਲਸ ਨੇ ਟ੍ਰੈਫਿਕ ਐਡਵਾਇਜ਼ਰੀ ਜਾਰੀ ਕੀਤੀ ਹੈ। ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਪੀਐਮ ਮੋਦੀ ਦੇ 3 ਦਸੰਬਰ ਨੂੰ ਚੰਡੀਗੜ੍ਹ ਆਉਣ ਨੂੰ ਲੈ ਕੇ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਦੌਰਾਨ ਸੁਰੱਖਿਆ ਅਤੇ ਸੁਚਾਰੂ ਟਰੈਫਿਕ ਵਿਵਸਥਾ ਬਣਾਈ ਰੱਖਣ ਲਈ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੰਚਕੂਲਾ ਤੋਂ ਚੰਡੀਗੜ੍ਹ ਤੱਕ ਭਾਰੀ ਵਾਹਨਾਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਟ੍ਰੈਫਿਕ ਪੁਲਸ ਅਨੁਸਾਰ ਇਸ ਦਿਨ ਪੰਚਕੂਲਾ ਤੋਂ ਆਉਣ ਵਾਲੇ ਵਾਹਨ ਚਾਲਕਾਂ ਨੂੰ ਜ਼ੀਰਕਪੁਰ ਤੇ ਹੋਰ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ। ਹਾਲਾਂਕਿ ਹਿਮਾਚਲ ਪ੍ਰਦੇਸ਼ ਵੱਲ ਜਾਣ ਵਾਲੇ ਵਾਹਨਾਂ ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਜੇਕਰ ਕੋਈ ਡਰਾਈਵਰ ਹਿਮਾਚਲ ਤੋਂ ਪੰਚਕੂਲਾ ਰਾਹੀਂ ਚੰਡੀਗੜ੍ਹ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਜ਼ੀਰਕਪੁਰ ਰਾਹੀਂ ਸਫ਼ਰ ਕਰਨਾ ਪਵੇਗਾ।
#TrafficAdvisory #TrafficAlert:-
In view of the Special Arrangement on 02.12.2024 and 03.12.2024, the general public is hereby informed that:- #WeCareForYou pic.twitter.com/ehuswMuzv9— Chandigarh Traffic Police (@trafficchd) December 1, 2024
ਇਸੇ ਤਰ੍ਹਾਂ ਅੰਬਾਲਾ ਤੋਂ ਪੰਚਕੂਲਾ ਰਾਹੀਂ ਚੰਡੀਗੜ੍ਹ ਜਾਣ ਵਾਲੇ ਭਾਰੀ ਵਾਹਨ ਵੀ ਜ਼ੀਰਕਪੁਰ ਲਈ ਬਦਲਵੇਂ ਰਸਤਿਆਂ ਦੀ ਵਰਤੋਂ ਕਰਨਗੇ। ਟ੍ਰੈਫਿਕ ਪੁਲਸ ਨੇ ਵਾਹਨ ਚਾਲਕਾਂ ਨੂੰ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਕਿਸੇ ਕਿਸਮ ਦੀ ਅਸੁਵਿਧਾ ਨਾ ਹੋਵੇ। ਪੀਐਮ ਮੋਦੀ ਦੀ ਆਮਦ ਦੇ ਮੱਦੇਨਜ਼ਰ ਇਹ ਕਦਮ ਸੁਰੱਖਿਆ ਅਤੇ ਆਵਾਜਾਈ ਦੀ ਸਹੂਲਤ ਲਈ ਚੁੱਕਿਆ ਗਿਆ ਹੈ। ਚੰਡੀਗੜ੍ਹ ਟ੍ਰੈਫਿਕ ਪੁਲਸ ਨੇ 2 ਅਤੇ 3 ਦਸੰਬਰ 2024 ਨੂੰ ਵੀਵੀਆਈਪੀ ਹਲਚਲ ਦੇ ਮੱਦੇਨਜ਼ਰ ਟ੍ਰੈਫਿਕ ਐਡਵਾਇਜ਼ਰੀ ਜਾਰੀ ਕੀਤੀ ਹੈ। ਇਨ੍ਹਾਂ ਪ੍ਰਮੁੱਖ ਸੜਕਾਂ ਉਤੇ ਆਵਾਜਾਈ ਵਿੱਚ ਬਦਲਾਅ ਅਤੇ ਰੋਕ ਲਗਾਈ ਜਾਵੇਗੀ।
ਮੁੱਖ ਜਾਣਕਾਰੀ
1. 2 ਦਸੰਬਰ 2024 (ਰਾਤ 8.15 ਵਜੇ ਤੋਂ 9.30 ਵਜੇ ਤੱਕ)
. ਪ੍ਰਭਾਵਿਤ ਮਾਰਗ: ਦੱਖਣੀ ਮਾਰਗ, ਏਅਰਪੋਰਟ ਲਾਈਟ ਪੁਆਇੰਟ, ਹੱਲੋਮਾਜਰਾ ਲਾਈਟ ਪੁਆਇੰਟ, ਪੋਲਟਰੀ ਫਾਰਮ ਚੌਕ, ਟ੍ਰਿਬਿਊਨ ਚੌਕ, ਆਇਰਨ ਮਾਰਕੀਟ ਲਾਈਟ ਪੁਆਇੰਟ ਅਤੇ ਸੈਕਟਰ 18-34 ਦੇ ਹੋਰ ਮਾਰਗ
. ਆਮ ਜਨਤਾ ਨੂੰ ਇਨ੍ਹਾਂ ਰਸਤਿਆਂ ਤੋਂ ਬਚਣ ਲਈ ਅਪੀਲ ਕੀਤੀ ਗਈ ਹੈ।
.3 ਦਸੰਬਰ 2024 (ਸਵੇਰੇ 11.00 ਵਜੇ ਦੁਪਹਿਰ 3.30 ਵਜੇ ਤੱਕ)
2. ਪਾਬੰਦੀ: ਦੱਖਣੀ ਮਾਰਗ, ਵਿਗਿਆਨ ਪਥ, ਨਿਊ ਬੈਰੀਕੇਡ ਚੌਕ, ਪੀਈਸੀ ਲਾਈਟ ਪੁਆਇੰਟ ਐਰ ਸੈਕਟਰ 3-11 ਦੇ ਮਾਰਗ।
3. ਹੋਰ ਪਾਬੰਦੀਆਂ।
4. ਲੋੜ ਅਨੁਸਾਰ ਹੋਰ ਸੜਕਾਂ ਉਤੇ ਵੀ ਆਵਾਜਾਈ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ।
ਜਨਤਾ ਲਈ ਹਦਾਇਤਾਂ
• ਦੇਰੀ ਤੋਂ ਬਚਣ ਲਈ ਬਦਲਵੇਂ ਰਸਤੇ ਅਪਣਾਓ।
• ਲਾਈਵ ਅੱਪਡੇਟ ਲਈ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਪਾਲਣਾ ਕਰੋ।
• ਸਾਈਕਲ ਟਰੈਕਾਂ ਅਤੇ ਫੁੱਟਪਾਥਾਂ ‘ਤੇ ਪਾਰਕਿੰਗ ਕਰਨ ਵਾਲੇ ਵਾਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ, ਵਾਹਨਾਂ ਨੂੰ ਟੋਵ ਕੀਤਾ ਜਾਵੇਗਾ।