New Delhi News: ਸੁਪਰੀਮ ਕੋਰਟ ਨੇ ਆਪਣੇ ਅਹਿਮ ਫੈਸਲੇ ‘ਚ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਦੋਸ਼ੀ ਖਿਲਾਫ ਗਵਾਹੀ ਅਦਾਲਤ ‘ਚ ਅਜਿਹੀ ਭਾਸ਼ਾ ‘ਚ ਦਰਜ ਕੀਤੀ ਜਾਂਦੀ ਹੈ, ਜਿਸ ਨੂੰ ਉਹ ਸਮਝ ਨਹੀਂ ਪਾਉਂਦਾ ਤਾਂ ਅਜਿਹੀ ਸਥਿਤੀ ‘ਚ ਦੋਸ਼ੀ ਨੂੰ ਉਸ ਦੀ ਭਾਸ਼ਾ ‘ਚ ਹੀ ਸਮਝਾਇਆ ਜਾਣਾ ਚਾਹੀਦਾ ਹੈ। ਦੋਸ਼ੀ ਲਈ ਇਸਦਾ ਅਨੁਵਾਦ ਕੀਤਾ ਜਾਣਾ ਚਾਹੀਦਾ ਹੈ।
ਸੁਪਰੀਮ ਕੋਰਟ ਨੇ ਕਤਲ ਦੇ ਇੱਕ ਕੇਸ ਵਿੱਚ ਮੁਲਜ਼ਮਾਂ ਨੂੰ ਬਰੀ ਕਰਦਿਆਂ ਸਰਕਾਰੀ ਵਕੀਲ, ਕਾਨੂੰਨੀ ਸਹਾਇਤਾ ਅਤੇ ਹੇਠਲੀ ਅਦਾਲਤ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਅਦਾਲਤ ਨੇ ਇਸ ਫੈਸਲੇ ਦੀ ਕਾਪੀ ਸਾਰੇ ਰਾਜ ਕਾਨੂੰਨੀ ਸੇਵਾਵਾਂ ਅਥਾਰਟੀਆਂ ਨੂੰ ਭੇਜਣ ਦੇ ਨਿਰਦੇਸ਼ ਦਿੱਤੇ ਹਨ।