Fazilka News: ਵਿਸ਼ਵ ਏਡਜ਼ ਜਾਗਰੂਕਤਾ ਦਿਵਸ ਨੂੰ ਸਮਰਪਿਤ ਅਧਿਕਾਰੀਆਂ ਵਲੋ ਸਿਵਲ ਸਰਜਨ ਦਫਤਰ ਵਿਖੇ ਜਾਗਰੂਕਤਾ ਪੋਸਟਰ ਜਾਰੀ ਕੀਤਾ ਗਿਆ। ਇਸ ਦੋਰਾਨ ਜਿਲਾ ਪਰਿਵਾਰ ਭਲਾਈ ਅਫਸਰ ਡਾਕਟਰ ਕਵਿਤਾ ਸਿੰਘ, ਡਾਕਟਰ ਏਰਿਕ, ਜਿਲਾ ਟੀਬੀ ਅਫਸਰ ਡਾਕਟਰ ਨੀਲੂ ਚੁੱਘ, ਮਾਸ ਮੀਡੀਆ ਬਰਾਂਚ ਤੋ ਦਿਵੇਸ਼ ਕੁਮਾਰ ਹਰਮੀਤ ਸਿੰਘ, ਰਾਜੇਸ਼ ਕੁਮਾਰ, ਸੁਖਦੇਵ ਸਿੰਘ, ਵਿਕੀ ਕੁਮਾਰ, ਵਿਪਨ ਸ਼ਰਮਾ, ਸੁਨੀਲ ਕੁਮਾਰ ਜਿਲਾ ਡ੍ਰਗ ਇੰਸਪੈਕਟਰ ਹਾਜਰ ਸੀ।
ਇਸ ਮੌਕੇ ਜਿਲਾ ਟੀਬੀ ਅਫ਼ਸਰ ਡਾਕਟਰ ਨੀਲੂ ਚੁੱਘ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਏਡਜ਼ ਇਕ ਲਾ ਇਲਾਜ ਅਤੇ ਭਿਆਨਕ ਬਿਮਾਰੀ ਹੈ। ਇਹ ਬਿਮਾਰੀ ਪੀੜਿਤ ਵਿਅਕਤੀ ਨਾਲ ਅਸੁਰੱਖਿਅਤ ਸ਼ਰੀਰਕ ਸਬੰਧ ਬਨਾਉਣ ਨਾਲ , ਦੂਸ਼ਿਤ ਖੂਨ ਨਾਲ , ਸਕ੍ਰਮਿਤ ਸੂਈ ਜਾ ਬਲੇਡ ਦੇ ਇਸਤੇਮਾਲ ਨਾਲ ਅਤੇ ਏਡਜ਼ ਸਕ੍ਰਮਿਤ ਮਾਂ ਤੋ ਉਸਦੇ ਹੋਣ ਵਾਲੀ ਸੰਤਾਨ ਨੂੰ ਹੋ ਸਕਦਾ ਹੈ। ਇਸ ਬਿਮਾਰੀ ਦੌਰਾਨ ਸ਼ਰੀਰ ਵਿਚ ਰੋਗਾਂ ਨਾਲ ਲੜਨ ਦੀ ਸ਼ਕਤੀ ਘਟ ਜਾਂਦੀ ਹੈ, ਵਜਨ ਘਟ ਜਾਂਦਾ ਹੈ, ਲਗਾਤਾਰ ਖਾਂਸੀ, ਬਾਰ-ਬਾਰ ਜੁਕਾਮ , ਬੁਖਾਰ, ਸਿਰਦਰਦ ,ਥਕਾਨ , ਹੈਜਾ, ਭੁਖ ਨਾ ਲਗਨੀ ਆਦਿ ਇਸ ਬਿਮਾਰੀ ਦੇ ਲੱਛਣ ਹਨ। ਇਹ ਲੱਛਣ ਨਜਰ ਆਉਣ ਤੇ ਨਜਦੀਕੀ ਸਿਹਤ ਕੇਂਦਰ ਵਿਖੇ ਏਡਜ਼ ਦੀ ਮੁਫਤ ਜਾਂਚ ਕਰਵਾਉਣੀ ਚਾਹੀਦੀ ਹੈ।
ਇਹ ਬਿਮਾਰੀ ਪੀੜਿਤ ਵਿਅਕਤੀ ਨਾਲ ਭੋਜਨ ਕਰਨ , ਬਰਤਨ ਸਾਝੇ ਕਰਨ ਨਾਲ, ਹੱਥ ਮਿਲਾਨ ਅਤੇ ਗਲੇ ਲਗਣ ਨਾਲ, ਇਕ ਪਖਾਨੇ ਦੇ ਇਸਤੇਮਾਲ ਨਾਲ, ਮੱਛਰ ਅਤੇ ਪਸ਼ੂਆਂ ਦੇ ਕਟਣ ਨਾਲ ਅਤੇ ਖੱਗਣ ਤੇ ਛਿਕਣ ਨਾਲ ਨਹੀ ਫੈਲਦਾ ਹੈ। ਇਸ ਬਿਮਾਰੀ ਤੋ ਬਚਣ ਲਈ ਇਹ ਪੀੜਿਤ ਵਿਅਕਤੀ ਨਾਲ ਅਸੁਰੱਖਿਅਤ ਸ਼ਰੀਰਕ ਸਬੰਧ ਨਹੀ ਬਨਾਉਣੇ ਚਾਹੀਦੇ ਅਤੇ ਆਪਣੇ ਸਾਥੀ ਨਾਲ ਵਫਾਦਾਰ ਰਹਿਣਾ ਚਾਹੀਦਾ ਹੈ, ਖੂਨ ਦੀ ਚੰਗੀ ਤਰ੍ਹਾ ਜਾਂਚ ਕਰਕੇ ਹੀ ਚੜਾਉਣਾ ਚਾਹੀਦਾ ਹੈ, ਵਰਤੋਂ ਕੀਤੀ ਸੂਈ ਜਾ ਬਲੇਡ ਦੇ ਇਸਤੇਮਾਲ ਨਹੀ ਕਰਨਾ ਚਾਹੀਦਾ ਹੈ ।
ਹਿੰਦੂਸਥਾਨ ਸਮਾਚਾਰ