Chandigarh News: ਕੈਨੇਡਾ ਸਰਕਾਰ ਕੌਮਾਂਤਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਟਰੂਡੋ ਦੀ ਕੈਨੇਡੀਅਨ ਸਰਕਾਰ ਲਗਾਤਾਰ ਨਿੱਤ ਨਵੇਂ ਬਦਲਾਅ ਕਰ ਦਿੱਤੇ ਹਨ। ਕੌਮਾਂਤਰੀ ਵਿਦਿਆਰਥੀਆਂ ਅਤੇ ਵਰਕ ਪਰਮਿਟ ਲੈਣ ਵਾਲਿਆਂ ਲਈ ਹੁਣ ਕੈਨੇਡਾ ਜਾਣਾ ਆਸਾਨ ਨਹੀਂ ਹੋਏਗਾ। ਪੀਐਮ ਟਰੂਡੋ ਦੀ ਕੈਨੇਡੀਅਨ ਸਰਕਾਰ ਨੇ 1 ਦਸੰਬਰ ਤੋਂ 7 ਸ਼੍ਰੇਣੀਆਂ ਦੀਆਂ ਫ਼ੀਸਾਂ ‘ਚ ਵਾਧਾ ਕਰ ਦਿੱਤਾ ਹੈ।
1 ਦਸੰਬਰ ਨੂੰ ਕੈਨੇਡਾ ਜਾਣ ਵਾਲਿਆਂ, ਵਰਕਰਾਂ ਅਤੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਅਤੇ ਪ੍ਰੋਸੈਸਿੰਗ ਫੀਸਾਂ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ। ਜਿਸ ਦਾ ਸਭ ਤੋਂ ਵੱਡਾ ਅਸਰ ਪੰਜਾਬ ਦੇ ਲੋਕਾਂ ‘ਤੇ ਪਵੇਗਾ, ਜੋ ਕੈਨੇਡਾ ਵਿੱਚ ਸਿੱਖਿਆ ਜਾਂ ਕਿਸੇ ਸੰਸਥਾ ਵਿੱਚ ਕੰਮ ਕਰ ਰਹੇ ਹਨ। ਕੈਨੇਡਾ ਵਿੱਚ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ (IRCC) ਨੇ ਅਸਥਾਈ ਨਿਵਾਸੀਆਂ ਲਈ ਕਈ ਅਰਜ਼ੀਆਂ ਲਈ ਫੀਸਾਂ ਵਿੱਚ ਵਾਧਾ ਕੀਤਾ ਹੈ।
ਇਨ੍ਹਾਂ ਵਿੱਚ ਅਸਥਾਈ ਨਿਵਾਸੀ ਰੁਤਬੇ ਦੀਆਂ ਅਰਜ਼ੀਆਂ (ਵਿਜ਼ਿਟਰਾਂ, ਕਾਮਿਆਂ ਅਤੇ ਵਿਦਿਆਰਥੀਆਂ ਲਈ), ਕੈਨੇਡਾ ਵਾਪਸ ਜਾਣ ਲਈ ਅਧਿਕਾਰਤ ਅਰਜ਼ੀਆਂ, ਅਪਰਾਧਿਕ ਮੁੜ-ਵਸੇਬੇ ਦੀਆਂ ਅਰਜ਼ੀਆਂ (ਗੰਭੀਰ ਅਪਰਾਧਾਂ ਸਮੇਤ) ਅਤੇ ਅਸਥਾਈ ਨਿਵਾਸੀ ਪਰਮਿਟ (TRP) ਅਰਜ਼ੀਆਂ ਸ਼ਾਮਲ ਹਨ। ਇਸ ਵਿੱਚ ਪੰਜਾਬੀ ਮੂਲ ਦੇ ਨੌਜਵਾਨ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ।
ਫਿਲਹਾਲ ਇਹ ਹਨ ਮੌਜੂਦਾ ਫੀਸਾਂ (ਕੈਨੇਡੀਅਨ ਡਾਲਰ)
– ਵਰਕਰ ਪਰਮਿਟ ਦੀ ਬਹਾਲੀ 384.00
– ਕੈਨੇਡਾ ਵਾਪਸ ਦੀ ਫ਼ੀਸ 459.55
– ਵਿਜ਼ਟਰ ਸਥਿਤੀ ਦੀ ਬਹਾਲੀ 229.00
– ਅਪਰਾਧਿਕਤਾ ਦੇ ਆਧਾਰ ‘ਤੇ ਅਯੋਗ 229.77
– ਵਿਦਿਆਰਥੀ ਸਥਿਤੀ ਦੀ ਬਹਾਲੀ 379.00
– ਅਸਥਾਈ ਨਿਵਾਸੀ ਪਰਮਿਟ 229.77
– ਗੰਭੀਰ ਅਪਰਾਧ 1,148.87 ਦੇ ਆਧਾਰ ‘ਤੇ ਅਯੋਗ
ਕੈਨੇਡਾ ਦੇ ਆਈਆਰਸੀਸੀ ਨੇ ਫਿਲਹਾਲ ਨਵੀਂ ਫੀਸ ਨੂੰ ਅਪਡੇਟ ਨਹੀਂ ਕੀਤਾ। ਇਹ 1 ਦਸੰਬਰ ਨੂੰ ਵਧਾ ਦਿੱਤੀ ਗਈ ਹੈ।