Jalpaiguri News: ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ਸ਼ਨੀਵਾਰ ਨੂੰ ਸਿਲੀਗੁੜੀ-ਜਲਪਾਈਗੁੜੀ ਰਾਸ਼ਟਰੀ ਰਾਜਮਾਰਗ ‘ਤੇ ਫਾਟਾਪੁਕੁਰ ਨਾਲ ਦੇ ਟੋਲ ਪਲਾਜ਼ਾ ਖੇਤਰ ‘ਚ ਇਕ ਪਿਕਅੱਪ ਵੈਨ ‘ਚੋਂ 151 ਕਿਲੋਗ੍ਰਾਮ ਗਾਂਜੇ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ। ਫੜੇ ਗਏ ਮੁਲਜ਼ਮਾਂ ਦੇ ਨਾਮ ਮੌਸਮ ਸਰਕਾਰ, ਹਬਲੂ ਹੁਸੈਨ, ਰਫੀਕੁਲ ਮੀਆਂ ਅਤੇ ਉੱਤਮ ਚੰਦਰ ਨਰਾਇਣ ਹਨ। ਸਾਰੇ ਮੁਲਜ਼ਮ ਕੂਚ ਬਿਹਾਰ ਦੇ ਰਹਿਣ ਵਾਲੇ ਹਨ।
ਸੂਤਰਾਂ ਅਨੁਸਾਰ ਐਸਟੀਐਫ ਨੇ ਸੂਹ ਮਿਲਣ ’ਤੇ ਫਾਟਾਪੁਕੁਰ ਟੋਲ ਪਲਾਜ਼ਾ ਨੇੜੇ ਕੂਚ ਬਿਹਾਰ ਤੋਂ ਆ ਰਹੀ ਇੱਕ ਪਿਕਅੱਪ ਵੈਨ ਅਤੇ ਕਾਰ ਦੀ ਤਲਾਸ਼ੀ ਲਈ। ਪਿਕਅੱਪ ਵੈਨ ਦੀ ਤਲਾਸ਼ੀ ਦੌਰਾਨ ਗਾਂਜੇ ਦੇ ਕੁੱਲ 22 ਪੈਕਟ ਬਰਾਮਦ ਹੋਏ। ਬਰਾਮਦ ਕੀਤੇ ਗਏ ਗਾਂਜੇ ਦਾ ਵਜ਼ਨ ਕਰੀਬ 151 ਕਿਲੋ ਹੈ। ਜਿਸ ਤੋਂ ਬਾਅਦ ਐਸਟੀਐਫ ਦੀ ਟੀਮ ਨੇ ਦੋਵਾਂ ਵਾਹਨਾਂ ਵਿੱਚ ਸਵਾਰ ਚਾਰ ਵਿਅਕਤੀਆਂ ਨੂੰ ਗਾਂਜਾ ਤਸਕਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਜਦਕਿ ਦੋਵੇਂ ਵਾਹਨਾਂ ਨੂੰ ਵੀ ਜ਼ਬਤ ਕਰ ਲਿਆ ਗਿਆ। ਐੱਸ. ਟੀ. ਐੱਫ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਰਹੀ ਹੈ।
ਹਿੰਦੂਸਥਾਨ ਸਮਾਚਾਰ