Florida News: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਜੇ. ਟਰੰਪ ਨੂੰ ਮਿਲਣ ਲਈ ਅਚਾਨਕ ਦੌਰੇ ‘ਤੇ ਫਲੋਰੀਡਾ ਪਹੁੰਚੇ। ਫਲਾਇਟ ਟਰੈਕਰਾਂ ਨੇ ਟਰੂਡੋ ਦੇ ਜਹਾਜ਼ ਦੀ ਪਛਾਣ ਪਾਮ ਬੀਚ ਦੇ ਰਸਤੇ ਵਿੱਚ ਕੀਤੀ। ਇਹ ਦੌਰਾ ਟਰੰਪ ਵੱਲੋਂ ਕੈਨੇਡਾ, ਮੈਕਸੀਕੋ ਅਤੇ ਚੀਨ ‘ਤੇ ਸੰਭਾਵਿਤ ਦਰਾਮਦ ਟੈਰਿਫ ਦੇ ਐਲਾਨ ਤੋਂ ਬਾਅਦ ਹੋਇਆ ਹੈ। ਪ੍ਰਧਾਨ ਮੰਤਰੀ ਟਰੂਡੋ ਦੇ ਦਫਤਰ ਨੇ ਅਜੇ ਇਸ ਦੌਰੇ ਦੀ ਪੁਸ਼ਟੀ ਨਹੀਂ ਕੀਤੀ ਹੈ।
ਨਿਊਯਾਰਕ ਟਾਈਮਜ਼ ਦੀ ਖ਼ਬਰ ਮੁਤਾਬਕ, ਜਸਟਿਨ ਟਰੂਡੋ ਨੇ ਸ਼ੁੱਕਰਵਾਰ ਰਾਤ ਨੂੰ ਮਾਰ-ਏ-ਲਾਗੋ ਵਿਖੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਜੇ. ਟਰੰਪ ਨੂੰ ਮਿਲਣ ਫਲੋਰੀਡਾ ਪਹੁੰਚ ਗਏ ਹਨ। ਇੱਕ ਅਧਿਕਾਰੀ ਨੇ ਕਿਹਾ, ਟਰੂਡੋ ਅਤੇ ਟਰੰਪ ਇਕੱਠੇ ਭੋਜਨ ਕਰਨ ਵਾਲੇ ਸਨ। ਟਰੂਡੋ ਦੇ ਨਾਲ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਡੋਮਿਨਿਕ ਲੇਬਲੈਂਕ ਵੀ ਸਨ। ਹਾਲਾਂਕਿ ਟਰੰਪ ਦੀ ਟੀਮ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਪ੍ਰੋਗਰਾਮ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ। ਕਿਸੇ ਵੀ ਟੀਮ ਨੇ ਪੁਸ਼ਟੀ ਲਈ ਬੇਨਤੀ ਦਾ ਜਵਾਬ ਨਹੀਂ ਦਿੱਤਾ।
ਹਿੰਦੂਸਥਾਨ ਸਮਾਚਾਰ