Patiala News: ਪੰਜਾਬੀ ਯੂਨੀਵਰਸਿਟੀ ਵਿੱਚ ਕਰੀਬ ਤਿੰਨ ਸਾਲ ਪਹਿਲਾਂ ਜਾਅਲੀ ਬਿੱਲ ਨਾਲ ਹੋਏ ਵੱਡੇ ਘਪਲੇ ਵਿੱਚ ਡਿਪਟੀ ਰਜਿਸਟਰਾਰ ਪ੍ਰੀਖਿਆ ਸ਼ਾਖਾ ਨੂੰ ਮੁਅੱਤਲ ਕਰ ਦਿੱਤਾ ਹੈ। ਰਜਿਸਟਰਾਰ ਵਲੋਂ ਜਾਰੀ ਪੱਤਰ ਅਨੁਸਾਰ ਯੂਨੀਵਰਸਿਟੀ ਵਿਖੇ ਰਿਸਰਚ ਫੈਲੋਜ਼ ਦੇ ਫਰਜ਼ੀ ਤਨਖਾਹ ਜਾਂ ਫੈਲੋਸ਼ਿਪ ਦੇ ਬਿੱਲਾਂ ਦੇ ਮਾਮਲੇ ਵਿੱਚ ਪੜਤਾਲ ਕਰਨ ਲਈ ਵਾਈਸ ਚਾਂਸਲਰ ਵੱਲੋਂ ਅੰਦਰੂਨੀ ਕਮੇਟੀ ਦਾ ਗਠਨ ਕੀਤਾ ਗਿਆ।
125 ਬਿੱਲਾਂ ਦੀ ਰਿਪੋਰਟ ਉੱਤੇ ਕਾਰਵਾਈ, ਡਿਪਟੀ ਰਜਿਸਟਰਾਰ ਮੁਅੱਤਲ
ਕਮੇਟੀ ਵਲੋਂ ਜਾਂਚ ਦੌਰਾਨ 125 ਬਿੱਲਾਂ ਸਬੰਧੀ ਰਿਪੋਰਟ ਪੇਸ਼ ਕੀਤੀ ਗਈ। ਰਿਪੋਰਟ ਅਨੁਸਾਰ ਡਿਪਟੀ ਰਜਿਸਟਰਾਰ ਪ੍ਰੀਖਿਆ ਸ਼ਾਖਾ ਧਰਮਪਾਲ ਗਰਗ ਵਲੋਂ ਰਿਸਰਚ ਫੈਲੋਜ਼ ਦੇ ਫਰਜ਼ੀ ਤਨਖਾਹ ਜਾਂ ਫੈਲੋਸ਼ਿਪ ਦੇ ਬਿੱਲ ਪਾਸ ਕਰਨ ਵਿੱਚ ਸ਼ਮੂਲੀਅਤ ਸਾਹਮਣੇ ਆਈ ਹੈ। ਇਸ ਰਿਪੋਰਟ ਦੇ ਆਧਾਰ ਤੇ ਡਿਪਟੀ ਰਜਿਸਟਰਾਰ ਨੂੰ ਮੁਅੱਤਲ ਕੀਤਾ ਗਿਆ ਹੈ। ਰਜਿਸਟਰਾਰ ਵੱਲੋਂ ਜਾਰੀ ਹੁਕਮ ਅਨੁਸਾਰ ਮੋਤਲੀ ਦੇ ਸਮੇਂ ਦੌਰਾਨ ਇਹਨਾਂ ਦਾ ਹੈਡ ਕੁਆਰਟਰ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਅਤੇ ਕੰਟਰੋਲਿੰਗ ਅਫਸਰ ਪ੍ਰਿੰਸੀਪਲ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਹੋਣਗੇ।