New Delhi: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਅੱਜ ਮਹਾਤਮਾ ਜੋਤੀਬਾ ਫੂਲੇ ਦੀ ਬਰਸੀ ‘ਤੇ ਉਨ੍ਹਾਂ ਨੂੰ ਯਾਦ ਕੀਤਾ। ਮਹਾਤਮਾ ਫੂਲੇ ਨੂੰ 19ਵੀਂ ਸਦੀ ਦੇ ਚਿੰਤਕ, ਸਮਾਜ ਸੁਧਾਰਕ, ਲੇਖਕ, ਦਾਰਸ਼ਨਿਕ, ਵਿਦਵਾਨ ਅਤੇ ਸੰਪਾਦਕ ਵਜੋਂ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਨੇ ਆਪਣਾ ਜੀਵਨ ਔਰਤਾਂ, ਦੱਬੇ-ਕੁਚਲੇ ਅਤੇ ਸ਼ੋਸ਼ਿਤ ਕਿਸਾਨਾਂ ਦੇ ਵਿਕਾਸ ਲਈ ਸਮਰਪਿਤ ਕਰ ਦਿੱਤਾ। ਭਾਜਪਾ ਨੇ ਐਕਸ ਹੈਂਡਲ ‘ਤੇ ਲਿਖਿਆ, “ਮਹਾਨ ਭਾਰਤੀ ਚਿੰਤਕ, ਸਮਾਜ ਸੁਧਾਰਕ, ਲੇਖਕ ਅਤੇ ਦਾਰਸ਼ਨਿਕ ਮਹਾਤਮਾ ਜੋਤੀਬਾ ਫੂਲੇ ਨੂੰ ਉਨ੍ਹਾਂ ਦੀ ਬਰਸੀ ‘ਤੇ ਕੋਟਿ-ਕੋਟਿ ਨਮਨ।”
ਵਰਨਣਯੋਗ ਹੈ ਕਿ ਮਹਾਤਮਾ ਫੂਲੇ ਨੇ ਹਮੇਸ਼ਾ ਸਤਿਆਸ਼ੋਧਕ ਸਮਾਜ ਦੀ ਮੁਹਿੰਮ ਨੂੰ ਪਹਿਲ ਦਿੱਤੀ। ਉਹ ਉਸਾਰੀ ਪ੍ਰਾਜੈਕਟਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਨਾਈਟ ਸਕੂਲ ਚਲਾਉਂਦੇ ਸੀ। ਉਨ੍ਹਾਂ ਨੇ ਆਪਣੀ ਸਾਰੀ ਉਮਰ ਛੂਤ-ਛਾਤ ਅਤੇ ਜਾਤ-ਪਾਤ ਵਰਗੀਆਂ ਸਮਾਜਿਕ ਬੁਰਾਈਆਂ ਵਿਰੁੱਧ ਕੰਮ ਕੀਤਾ। ਉਹ ਨਾਰੀ ਸਸ਼ਕਤੀਕਰਨ ਅਤੇ ਲੜਕੀਆਂ ਦੀ ਸਿੱਖਿਆ ਦੇ ਮਜ਼ਬੂਤ ਸਮਰਥਕ ਰਹੇ।
ਉਨ੍ਹਾਂ ਨੂੰ 11 ਮਈ, 1888 ਨੂੰ ਮਹਾਰਾਸ਼ਟਰ ਦੇ ਸਮਾਜਿਕ ਕਾਰਕੁਨ ਵਿੱਠਲ ਰਾਓ ਕ੍ਰਿਸ਼ਨਾਜੀ ਵਾਂਡੇਕਰ ਵੱਲੋਂ ਮਹਾਤਮਾ ਦੀ ਉਪਾਧੀ ਨਾਲ ਨਵਾਜਿਆ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਾਤਮਾ ਫੂਲੇ ਨੂੰ ਸਮਾਜਿਕ ਨਿਆਂ ਦਾ ਚੈਂਪੀਅਨ ਦੱਸ ਚੁੱਕੇ ਹਨ। 11 ਅਪ੍ਰੈਲ 1827 ਨੂੰ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਵਿੱਚ ਜਨਮੇ ਮਹਾਤਮਾ ਫੂਲੇ ਦਾ 28 ਨਵੰਬਰ 1890 ਨੂੰ ਦਿਹਾਂਤ ਹੋ ਗਿਆ ਸੀ।
ਹਿੰਦੂਸਥਾਨ ਸਮਾਚਾਰ