New Delhi: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਅੱਜ 26/11 ਦੇ ਮੁੰਬਈ ਹਮਲੇ ਦੀ ਬਰਸੀ ਨੂੰ ਯਾਦ ਕਰਦਿਆਂ ਸਾਲ 2008 ਦੀ ਇਸ ਅੱਤਵਾਦੀ ਘਟਨਾ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲੇ ਸਾਰੇ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਬੀਜੇਪੀ ਨੇ ਐਕਸ ਹੈਂਡਲ ‘ਤੇ ਲਿਖਿਆ, “ਮੁੰਬਈ ਅੱਤਵਾਦੀ ਹਮਲੇ ਵਿੱਚ ਮਾਤ ਭੂਮੀ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਮਾਂ ਭਾਰਤੀ ਦੇ ਸਪੂਤਾਂ ਨੂੰ ਨਿਮਰ ਨਮਨ।”
मुंबई आतंकी हमले में मातृभूमि की रक्षा के लिए अपना बलिदान देने वाले मां भारती के सभी सपूतों को सादर नमन। pic.twitter.com/1jJCSP4cSW
— BJP (@BJP4India) November 26, 2024
देश कभी नहीं भूलेगा 26/11 का मुंबई आतंकी हमला।
लेकिन इस हमले के बाद भी सोती रही उस समय की सोनिया गांधी की अगुवाई वाली UPA सरकार… pic.twitter.com/xXeCOvlLeR
— BJP (@BJP4India) November 26, 2024
26/11 हमले में जो हुए मातृभमि के लिए कुर्बान उनको शत्-शत् नमन और दुश्मनों को पैगाम…
उठाई जो नजर भारत की तरफ, घर में घुसकर मारेंगे बेझिझक! pic.twitter.com/DIuvQriroQ
— BJP (@BJP4India) November 26, 2024
ਮੁੰਬਈ ਵਿਚ ਹੋਏ ਅਤਿਵਾਦੀ ਹਮਲੇ ਦੀ ਬਰਸੀ ਮੌਕੇ ਅੱਜ ਰਾਸ਼ਟਰਪਤੀ ਦਰੋਪਦੀ ਮੁਰਮੂ, ਕੇਂਦਰੀ ਮੰਤਰੀ ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਨੇ ਟਵੀਟ ਕਰਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਸ਼ਰਧਾਂਜਲੀ ਦਿੰਦਿਆਂ ਲਿਖਿਆ ਕਿ ਭਾਰਤ ਅਤਿਵਾਦ ਵਿਰੋਧੀ ਪਹਿਲਕਦਮੀਆਂ ਵਿੱਚ ਇੱਕ ਮੋਹਰੀ ਦੇਸ਼ ਬਣ ਗਿਆ ਹੈ। ਉਨ੍ਹਾਂ ਕਿਹਾ ਅਤਿਵਾਦ ਸਮੁੱਚੀ ਮਨੁੱਖਤਾ ’ਤੇ ਇੱਕ ਧੱਬਾ ਹੈ, ਮੋਦੀ ਸਰਕਾਰ ਦੀ ਅਤਿਵਾਦ ਦੇ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਦੀ ਪੂਰੀ ਦੁਨੀਆ ਨੇ ਸ਼ਲਾਘਾ ਕੀਤੀ ਹੈ।
ਜ਼ਿਕਰਯੋਗ ਹੈ ਕਿ 26 ਨਵੰਬਰ 2008 ਨੂੰ ਪਾਕਿਸਤਾਨ ਦੇ 10 ਅਤਿਵਾਦੀਆਂ ਵੱਲੋਂ ਮੁੰਬਈ ਦੇ ਕਈ ਹਿੱਸਿਆਂ ਵਿੱਚ ਇੱਕੋ ਸਮੇਂ ਕੀਤੇ ਗਏ ਹਮਲਿਆਂ ਤੋਂ ਬਾਅਦ 166 ਲੋਕਾਂ ਦੀ ਜਾਨ ਚਲੀ ਗਈ ਅਤੇ 300 ਤੋਂ ਵੱਧ ਲੋਕ ਜ਼ਖਮੀ ਹੋ ਗਏ। ਪਾਕਿਸਤਾਨ ਸਥਿਤ ਅਤਿਵਾਦੀ ਸਮੂਹ ਲਸ਼ਕਰ-ਏ-ਤੋਇਬਾ (LeT) ਦੇ ਦਸ ਹਥਿਆਰਬੰਦ ਅਤਿਵਾਦੀ ਇਸ ਘਟਨਾ ਨੂੰ ਅੰਜਾਮ ਦੇਣ ਵਿਚ ਸ਼ਾਮਲ ਸਨ ਅਤੇ ਉਨ੍ਹਾਂ ਸਮੁੰਦਰ ਰਾਹੀਂ ਸ਼ਹਿਰ ਵਿੱਚ ਦਾਖਲ ਹੁੰਦਿਆਂ ਤਾਜ ਪੈਲੇਸ ਹੋਟਲ, ਓਬਰਾਏ ਟ੍ਰਾਈਡੈਂਟ ਹੋਟਲ, ਸੀਐਸਟੀ ਰੇਲਵੇ ਸਟੇਸ਼ਨ, ਅਤੇ ਨਰੀਮਨ ਹਾਊਸ ਆਦਿ ਮਸ਼ਹੂਰ ਥਾਵਾਂ ’ਤੇ ਹਮਲੇ ਕੀਤਾ।
ਹਿੰਦੂਸਥਾਨ ਸਮਾਚਾਰ