Gurdaspur News: ਸੰਵਿਧਾਨ ਦਿਵਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਭਾਰਤ ਭੂਸ਼ਨ ਵੱਲੋਂ ਆਪਣੇ ਸਮੂਹ ਸਟਾਫ ਨੂੰ ਸੰਵਿਧਾਨ ਪ੍ਰਤੀ ਨਿਸ਼ਠਾ ਦੀ ਸਹੁੰ ਚੁਕਾਈ ਗਈ।ਇਸ ਮੌਕੇ ਸਿਵਲ ਸਰਜਨ ਡਾਕਟਰ ਭਾਰਤ ਭੂਸ਼ਨ ਨੇ ਕਿਹਾ ਕਿ ਸੰਵਿਧਾਨ ਮਿਲੇ ਅਧਿਕਾਰਾਂ ਦੀ ਬਦੋਲਤ ਅਸੀ ਅਜਾਦੀ ਦੀ ਜਿੰਦਗੀ ਜੀ ਰਹੇ ਹਾਂ। ਸੰਵਿਧਾਨ ਹੀ ਸਾਨੂੰ ਬਿਹਤਰ ਜਿੰਦਗੀ ਜੀਣ ਦੇ ਮੌਕੇ ਦੇੰਦਾ ਹੈ। ਦੇਸ਼ ਦੀ ਤਰੱਕੀ ਅਤੇ ਮਜਬੂਤੀ ਲਈ ਜਰੂਰੀ ਹੈ ਕਿ ਅਸੀ ਆਪਣੇ ਮੁਢਲੇ ਫਰਜਾਂ ਦੀ ਪਾਲਨਾ ਕਰੀਏ । ਦੇਸ਼ ਪ੍ਰਤੀ ਸਾਡੇ ਕੁੱਝ ਫਰਜ ਹਨ ਜਿਨ੍ਹਾਂ ਪ੍ਰਤੀ ਹਰੇਕ ਨਾਗਰਿਕ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਮੌਕੇ ਸਮੂਹ ਸਟਾਫ ਮੈਂਬਰਾਂ ਨੇ ਕਿਹਾ ਕਿ ਉਹ ਦੇਸ਼ ਦੇ ਸੰਵਿਧਾਨ ਪ੍ਰਤੀ ਵਫਾਦਾਰੀ ਰੱਖਦੇ ਹੌਏ ਆਪਣੇ ਫਰਜ ਤਨਦੇਹੀ ਨਾਲ ਨਿਭਾਉਣਗੇ।
ਹਿੰਦੂਸਥਾਨ ਸਮਾਚਾਰ