Fazilka News: ਪੰਜਾਬ ਸਰਕਾਰ ਵਲੋ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਕੀਤਾ ਵਾਅਦਾ ਬਾਖੂਬੀ ਪੂਰਾ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਵਿਚ ਲੋਕਾ ਲਈ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਕਰਨ ਲਈ ਆਮ ਆਦਮੀ ਕਲੀਨਿਕ ਪੰਨੀਵਾਲਾ ਮਾਹਲਾਂ, ਕਿਲਿਆਂ ਵਾਲੀ ਅਤੇ ਖੁਬਣ ਵਿੱਚ 3 ਕਲੀਨਿਕਲ ਅਸਿਸਟੈਂਸ ਦੀ ਭਰਤੀ ਕਰਨ ਲਈ ਪ੍ਰਕਿਆ ਪੂਰੀ ਕਰ ਲਈ ਗਈ ਹੈ।
ਸਿਵਲ ਸਰਜਨ ਦਫ਼ਤਰ ਵਿਖੇ ਜਿਲਾ ਪਰਿਵਾਰ ਭਲਾਈ ਅਫਸਰ ਡਾਕਟਰ ਕਵਿਤਾ ਸਿੰਘ ਨੇ 03 ਕਲੀਨਿਕਲ ਅਸਿਸਟੈਂਸ ਨੂੰ ਨੌਕਰੀ ਦੇ ਨਿਯੁਕਤੀ ਪੱਤਰ ਜਾਰੀ ਕੀਤੇ। ਪੇਂਡੂ ਖੇਤਰ ਵਿਖੇ ਹੋਈ ਨਿਯੁਕਤੀ ਦਾ ਲੋਕਾਂ ਨੂੰ ਉਹਨਾਂ ਦੇ ਘਰ ਦੇ ਨਜ਼ਦੀਕ ਹੀ ਸਿਹਤ ਸਹੁਲਤਾਂ ਮਿਲਣਗੀਆਂ। ਇਸ ਦੋਰਾਨ ਡਾਕਟਰ ਕਵਿਤਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸਿਹਤ ਸਹੁਲਤਾਂ ਲਈ ਕਾਫੀ ਗੰਭੀਰ ਹੈ ਅਤੇ ਲੋਕਾਂ ਦੀ ਜਰੂਰਤ ਤੇ ਸਿਹਤ ਸੇਵਾਵਾ ਦੀ ਘਾਟ ਨੂੰ ਪੂਰਾ ਕਰਨ ਲਈ ਆਧੁਨਿਕ ਮਸ਼ੀਨਰੀ ਅਤੇ ਸਟਾਫ ਦੀ ਭਰਤੀ ਵਿੱਚ ਕੋਈ ਕਮੀ ਨਹੀਂ ਰੱਖ ਰਹੀ ਹੈ. ਉਹਨਾਂ ਦੱਸਿਆ ਕਿ ਸਾਰੇ ਵਿਭਾਗਾਂ ਦੇ ਨਾਲ-ਨਾਲ ਸਿਹਤ ਵਿਭਾਗ ਵਿੱਚ ਵੀ ਲੋੜ ਅਨੁਸਾਰ ਭਰਤੀ ਕੀਤੀ ਜਾ ਰਹੀ ਹੈ. ਆਮ ਆਦਮੀ ਕਲੀਨਿਕ ਵਿਚ ਭਰਤੀ ਨਾਲ ਲੋਕਾਂ ਨੂੰ ਘਰ ਦੇ ਨਜ਼ਦੀਕ ਡਾਕਟਰ ਜਾਂਚ, ਟੈਸਟ ਅਤੇ ਦਵਾਇਆ ਮੁਫਤ ਮਿਲਣਗੇ.
ਇਸ ਬਾਰੇ ਜਾਣਕਾਰੀ ਦਿੰਦਿਆਂ ਡਾਕਟਰ ਕਵਿਤਾ ਸਿੰਘ ਨੇ ਦੱਸਿਆ ਕਿ ਆਮ ਆਦਮੀ ਕਲੀਨਿਕ ਵਿਖੇ ਸਿਹਤ ਸਹੂਲਤਾਂ ਵਿਚ ਵਾਧਾ ਕਰਦੇ ਹੋਏ ਸਰਕਾਰ ਵਲੋ ਇਹ ਉਪਰਾਲਾ ਕੀਤਾ ਗਿਆ ਹੈ ਜਿਸ ਦੇ ਤਹਿਤ ਇੰਟਰਵਿਊ ਰਾਹੀਂ ਡਾਕਟਰ ਦੀ ਭਰਤੀ ਕੀਤੀ ਗਈ ਹੈ ਜਿਸ ਵਿਚ ਇੰਟਰਵਿਊ ਪੈਨਲ ਨੇ 03 ਉਮੀਦਵਾਰਾਂ ਨੂੰ ਨਿਯਮਾਂ ਤਹਿਤ ਸਲੈਕਟ ਕੀਤਾ ਤੇ ਨਿਯੁਕਤੀ ਪੱਤਰ ਜਾਰੀ ਕੀਤੇ ।
ਇਸ ਦੌਰਾਨ ਸਿਵਲ ਸਰਜਨ ਡਾਕਟਰ ਚੰਦਰ ਸ਼ੇਖਰ ਨੇ ਨਵ ਨਿਯੁਕਤ ਡਾਕਟਰਾਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਲਈ ਹਿਦਾਇਤ ਦਿੰਦੇ ਹੋਏ ਕਿਹਾ ਕਿ ਡਾਕਟਰੀ ਪੇਸ਼ੇ ਵਿਚ ਮਰੀਜ ਨਾਲ ਨਰਮੀ ਨਾਲ ਵਤੀਰਾ ਅਪਣਾਇਆ ਜਾਵੇ ਅਤੇ ਲੋਕਾ ਦੀ ਵੱਧ ਤੋਂ ਵੱਧ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ।
ਹਿੰਦੂਸਥਾਨ ਸਮਾਚਾਰ