Perth Test Match: ਬਾਰਡਰ-ਗਾਵਸਕਰ ਟਰਾਫੀ ਦੇ ਪਹਿਲੇ ਟੈਸਟ ਵਿੱਚ ਭਾਰਤ ਨੇ ਆਸਟਰੇਲੀਆ ਨੂੰ 295 ਦੌੜਾਂ ਨਾਲ ਹਰਾ ਦਿੱਤਾ ਹੈ। ਟੀਮ ਨੇ 5 ਮੈਚਾਂ ਦੀ ਟੈਸਟ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ। ਦੂਜਾ ਮੈਚ ਐਡੀਲੇਡ ‘ਚ 6 ਦਸੰਬਰ ਤੋਂ ਖੇਡਿਆ ਜਾਵੇਗਾ।
ਪਰਥ ਦੇ ਓਪਟਸ ਸਟੇਡੀਅਮ ‘ਚ ਸੋਮਵਾਰ ਨੂੰ ਮੈਚ ਦੇ ਚੌਥੇ ਦਿਨ 534 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਕੰਗਾਰੂ ਟੀਮ ਦੂਜੀ ਪਾਰੀ ‘ਚ 238 ਦੌੜਾਂ ‘ਤੇ ਆਲ ਆਊਟ ਹੋ ਗਈ। ਇਸ ਤੋਂ ਪਹਿਲਾਂ ਭਾਰਤ ਨੇ ਦੂਜੀ ਪਾਰੀ 6 ਵਿਕਟਾਂ ‘ਤੇ 487 ਦੌੜਾਂ ‘ਤੇ ਐਲਾਨ ਦਿੱਤੀ ਸੀ। ਟੀਮ ਇੰਡੀਆ ਨੇ ਪਹਿਲੀ ਪਾਰੀ ‘ਚ 150 ਦੌੜਾਂ ਬਣਾਈਆਂ ਸਨ। ਜਵਾਬ ‘ਚ ਆਸਟ੍ਰੇਲੀਆ ਦੀ ਪਹਿਲੀ ਪਾਰੀ 104 ਦੌੜਾਂ ‘ਤੇ ਹੀ ਸਿਮਟ ਗਈ।
ਭਾਰਤ-ਆਸਟ੍ਰੇਲੀਆ ਦੇ ਪਹਿਲੇ ਟੈਸਟ ਦਾ ਸਕੋਰ ਬੋਰਡ
ਦੋਵਾਂ ਟੀਮਾਂ ਦੇ ਪਲੇਇੰਗ-11 ਭਾਰਤ: ਜਸਪ੍ਰੀਤ ਬੁਮਰਾਹ (ਕਪਤਾਨ), ਯਸ਼ਸਵੀ ਜੈਸਵਾਲ, ਕੇਐਲ ਰਾਹੁਲ, ਦੇਵਦੱਤ ਪਡਿੱਕਲ, ਵਿਰਾਟ ਕੋਹਲੀ, ਰਿਸ਼ਭ ਪੰਤ, ਧਰੁਵ ਜੁਰੇਲ, ਵਾਸ਼ਿੰਗਟਨ ਸੁੰਦਰ, ਨਿਤੀਸ਼ ਰੈੱਡੀ, ਹਰਸ਼ਿਤ ਰਾਣਾ ਅਤੇ ਮੁਹੰਮਦ ਸਿਰਾਜ।
ਆਸਟ੍ਰੇਲੀਆ: ਪੈਟ ਕਮਿੰਸ (ਕਪਤਾਨ), ਨਾਥਨ ਮੈਕਸਵੀਨੀ, ਉਸਮਾਨ ਖਵਾਜਾ, ਮਾਰਨਸ ਲੈਬੁਸ਼ੇਨ, ਸਟੀਵ ਸਮਿਥ, ਟ੍ਰੈਵਿਸ ਹੈੱਡ, ਮਿਸ਼ੇਲ ਮਾਰਸ਼, ਅਲੈਕਸ ਕੈਰੀ (ਵਿਕਟਕੀਪਰ), ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁੱਡ ਅਤੇ ਨਾਥਨ ਲਿਓਨ।
57ਵੇਂ ਓਵਰ ਦੀ ਆਖਰੀ ਗੇਂਦ ਜੋਸ਼ ਹੇਜ਼ਲਵੁੱਡ ਦੇ ਹੈਲਮੇਟ ‘ਤੇ ਲੱਗੀ। ਇਸ ਕਾਰਨ ਕੁਝ ਸਮੇਂ ਲਈ ਖੇਡ ਨੂੰ ਰੋਕਣਾ ਪਿਆ। ਹਰਸ਼ਿਤ ਰਾਣਾ ਨੇ ਬਾਊਂਸਰ ਸੁੱਟਿਆ, ਜੋ ਸਿੱਧਾ ਹੇਜ਼ਲਵੁੱਡ ਦੇ ਕੋਲ ਗਿਆ। ਇਸ ਤੋਂ ਬਾਅਦ ਰਾਣਾ ਹੇਜ਼ਲਵੁੱਡ ਕੋਲ ਗਏ ਅਤੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ।
ਆਸਟ੍ਰੇਲੀਆ ਦੀ ਨੌਵੀਂ ਵਿਕਟ 227 ਦੇ ਸਕੋਰ ‘ਤੇ ਡਿੱਗੀ। ਵਾਸ਼ਿੰਗਟਨ ਸੁੰਦਰ ਨੇ ਨਾਥਨ ਲਿਓਨ ਨੂੰ ਕਲੀਨ ਬੋਲਡ ਕੀਤਾ। ਉਹ ਖਾਤਾ ਵੀ ਨਹੀਂ ਖੋਲ੍ਹ ਸਕੇ।
Washington Sundar 🤝 Dhruv Jurel#TeamIndia just one wicket away from victory in Perth👌
Live – https://t.co/gTqS3UPruo#AUSvIND | @Sundarwashi5 pic.twitter.com/9l3ohKdseg
— BCCI (@BCCI) November 25, 2024
Tea on Day 4 of the 1st Test.
Three wickets fall in the afternoon session as #TeamIndia are now two wickets away from victory.
Scorecard – https://t.co/gTqS3UPruo…… #AUSvIND pic.twitter.com/5j6MZyeZm2
— BCCI (@BCCI) November 25, 2024