Jeddah: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2025 ਲਈ ਮੈਗਾ ਨਿਲਾਮੀ ਸਾਊਦੀ ਅਰਬ ਦੇ ਸ਼ਹਿਰ ਜੇਦਾਹ ਵਿੱਚ ਸ਼ੁਰੂ ਹੋ ਗਈ ਹੈ। ਪਹਿਲੀ ਬੋਲੀ ਤੇਜ਼ ਭਾਰਤੀ ਗੇਂਦਬਾਜ਼ ਅਰਸ਼ਦੀਪ ਸਿੰਘ ‘ਤੇ ਲਗਾਈ ਗਈ। ਫ੍ਰੈਂਚਾਇਜ਼ੀਜ਼ ਨੇ ਅਰਸ਼ਦੀਪ ਦੀ ਮੂਲ ਕੀਮਤ 2 ਕਰੋੜ ਰੁਪਏ ਤੋਂ ਸ਼ੁਰੂ ਹੋਈ ਬੋਲੀ ਵਿੱਚ ਡੂੰਘੀ ਦਿਲਚਸਪੀ ਦਿਖਾਈ, ਪਰ ਆਖਰਕਾਰ ਪੰਜਾਬ ਕਿੰਗਜ਼ ਨੇ ਰਾਈਟ ਟੂ ਮੈਚ (ਆਰਟੀਐਮ) ਕਾਰਡ ਦੀ ਵਰਤੋਂ ਕਰਕੇ ਅਰਸ਼ਦੀਪ ਨੂੰ 18 ਕਰੋੜ ਰੁਪਏ ਵਿੱਚ ਖਰੀਦ ਲਿਆ।
ਅਰਸ਼ਦੀਪ ‘ਤੇ ਬੋਲੀ ਦੀ ਸ਼ੁਰੂਆਤ ਚੇਨਈ ਸੁਪਰ ਕਿੰਗਜ਼ (ਸੀਐਸਕੇ) ਨੇ ਕੀਤੀ ਸੀ। ਅਰਸ਼ਦੀਪ ਨੂੰ ਲੈਣ ਲਈ ਸੀਐਸਕੇ ਅਤੇ ਦਿੱਲੀ ਕੈਪੀਟਲਸ ਵਿਚਾਲੇ ਜੰਗ ਛਿੜੀ ਰਹੀ। ਬਾਅਦ ਵਿੱਚ ਰਾਜਸਥਾਨ ਅਤੇ ਗੁਜਰਾਤ ਨੇ ਵੀ ਬੋਲੀ ਲਗਾਈ। ਆਖਿਰਕਾਰ ਸਨਰਾਈਜ਼ਰਸ ਹੈਦਰਾਬਾਦ ਨੇ 15.75 ਕਰੋੜ ਰੁਪਏ ਦੀ ਬੋਲੀ ਲਗਾਈ। ਪੰਜਾਬ ਨੇ ਅਰਸ਼ਦੀਪ ਵਿੱਚ ਦਿਲਚਸਪੀ ਦਿਖਾਈ ਅਤੇ ਆਰ.ਟੀ.ਐਮ. ਦੀ ਵਰਤੋਂ ਕੀਤੀ। ਇਸ ਤੋਂ ਬਾਅਦ ਹੈਦਰਾਬਾਦ ਨੇ ਅਰਸ਼ਦੀਪ ਦੀ ਅੰਤਿਮ ਕੀਮਤ 18 ਕਰੋੜ ਰੁਪਏ ਲਗਾਈ, ਜਿਸ ਲਈ ਪੰਜਾਬ ਕਿੰਗਜ਼ ਸਹਿਮਤ ਹੋ ਗਈ ਇਸ ਤਰ੍ਹਾਂ ਆਰਟੀਐਮ ਦੀ ਵਰਤੋਂ ਕਰਦਿਆਂ ਪੰਜਾਬ ਨੇ ਅਰਸ਼ਦੀਪ ਨੂੰ 18 ਕਰੋੜ ਰੁਪਏ ਵਿੱਚ ਖਰੀਦਿਆ ਲਿਆ।
ਜ਼ਿਕਰਯੋਗ ਹੈ ਕਿ ਅਰਸ਼ਦੀਪ ਪੰਜਾਬ ਕਿੰਗਜ਼ ਦਾ ਹਿੱਸਾ ਸੀ, ਪਰ ਪੰਜਾਬ ਕਿੰਗਜ਼ ਨੇ ਇਸ ਖਿਡਾਰੀ ਨੂੰ ਰਿਟੇਨ ਨਹੀਂ ਕੀਤਾ ਸੀ।
ਹਿੰਦੂਸਥਾਨ ਸਮਾਚਾਰ