Lucknow News: ਪੰਜਾਬੀ ਅਤੇ ਹਿੰਦੀ ਫਿਲਮਾਂ ਦੇ ਸਟਾਰ ਅਤੇ ਗਾਇਕ ਦਿਲਜੀਤ ਸਿੰਘ ਦੋਸਾਂਝ ਨੇ ਲਖਨਊ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਦੋਸਾਂਝ ਨੇ ਐਕਸ ‘ਤੇ ਲਖਨਊ ਪੁਲਿਸ ਦਾ ਧੰਨਵਾਦ ਕੀਤਾ ਅਤੇ ਕਿਹਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਭ ਤੋਂ ਵਧੀਆ ਅਰੇਂਜਮੈਂਟ ਯੂ.ਪੀ. ਵਿੱਚ ਮਿਲਿਆ, ਮੈਂ ਫੈਨ ਹੋ ਗਿਆ। ਵੈਰੀ ਰਿਸਪੈਕਟਫੁੱਲ ਹੋਸਟ।
ਇਸ ਤੋਂ ਪਹਿਲਾਂ ਬੀਤੀ ਰਾਤ ਲਖਨਊ ਦੇ ਏਕਾਨਾ ਸਟੇਡੀਅਮ ‘ਚ ਆਯੋਜਿਤ ਲੁਮਿਨਾਟੀ ਪ੍ਰੋਗਰਾਮ ’ਚ ਦਿਲਜੀਤ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ। ਦਿਲਜੀਤ ਦੇ ਗੀਤਾਂ ਨੂੰ ਸੁਣ ਕੇ ਦਰਸ਼ਕ ਆਪਣੀ ਥਾਂ ‘ਤੇ ਹੀ ਝੂਮ ਉੱਠੇ। ਪ੍ਰੋਗਰਾਮ ਦੌਰਾਨ ਦਿਲਜੀਤ ਨੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਮੀਡੀਆ ‘ਚ ਅਕਸਰ ਹੀ ਗੱਲਾਂ ਹੁੰਦੀਆਂ ਰਹਿੰਦੀਆਂ ਹਨ, ਦਿਲਜੀਤ ਨਾਲ ਇਸਦੇ ਨਾਲ ਜਾਂ ਉਸਦੇ ਨਾਲ ਕੁਝ ਨਾ ਕੁੱਝ ਚੱਲ ਰਿਹਾ ਹੈ। ਮੈਂ ਤੁਹਾਨੂੰ ਸਭ ਨੂੰ ਪਿਆਰ ਕਰਦਾ ਹਾਂ। ਇਕ ਨਿਊਜ਼ ਚੈਨਲ ‘ਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਸ਼ਰਾਬ ਦਾ ਜ਼ਿਕਰ ਕੀਤੇ ਬਿਨਾਂ ਕੋਈ ਵੀ ਹਿੱਟ ਗੀਤ ਨਹੀਂ ਗਾ ਸਕਦੇ। ਇਸ ‘ਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਗੀਤਾਂ ’ਚ ਪਟਿਆਲਾ ਪੈੱਗ ਹਿੱਟ ਹੋਇਆ। ਇਸੇ ਤਰ੍ਹਾਂ ਮੇਰੇ ਦੁਆਰਾ ਗਾਏ ਗਏ ਹੋਰ ਗੀਤ ਜਿਵੇਂ ਕਿ ਬੌਰਨ ਟੂ ਸ਼ਾਈਨ, ਗੋਟ ਸਾਂਗ, ਲਵਰ ਸਾਂਗ, ਨੈਨਾ ਸਾਂਗ ਵੀ ਤੁਸੀਂ ਲੋਕਾਂ ਨੇ ਸੁਪਰਹਿੱਟ ਕੀਤੇ ਹਨ।
ਇਸ ਪ੍ਰੋਗਰਾਮ ਵਿੱਚ ਲਖਨਊ ਪੁਲਿਸ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ ਦੱਖਣੀ ਕੇਸ਼ਵ ਕੁਮਾਰ ਅਤੇ ਪੁਲਿਸ ਡਿਪਟੀ ਕਮਿਸ਼ਨਰ ਪ੍ਰਬਲ ਪ੍ਰਤਾਪ ਸਿੰਘ ਨੇ ਦਸ ਹਜ਼ਾਰ ਸਰੋਤਿਆਂ ਦੀ ਭੀੜ ਨੂੰ ਕਾਬੂ ਕਰਨ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ। ਲਖਨਊ ਦੇ ਸੰਯੁਕਤ ਪੁਲਿਸ ਕਮਿਸ਼ਨਰ ਨੇ ਪ੍ਰੋਗਰਾਮ ਨੂੰ ਲੈ ਕੇ ਪੁਲਿਸ ਦੀਆਂ ਤਿਆਰੀਆਂ ਬਾਰੇ ਟਵੀਟ ਕੀਤਾ ਅਤੇ ਉਸੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਗਾਇਕ ਨੇ ਉਨ੍ਹਾਂ ਦਾ ਧੰਨਵਾਦ ਕੀਤਾ।
ਹਿੰਦੂਸਥਾਨ ਸਮਾਚਾਰ